ਪੰਨਾ:ਬੁਝਦਾ ਦੀਵਾ.pdf/26

ਵਿਕੀਸਰੋਤ ਤੋਂ
(ਪੰਨਾ:Bujhda diwa.pdf/26 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਪੁਜਾਰੀ

ਬੁਧ ਮਤ ਦਾ ਪੁਜਾਰੀ ਬੁਢਾ ਟੋਜੀਓ ਆਪਣੀ ਧੁਨ ਵਿਚ ਮਸਤ ਤੁਰਿਆ ਜਾਂਦਾ ਵੇਸ਼ਵਾਆਂ ਦੀ ਗਲੀ ਵਿਚ ਆ ਨਿਕਲਿਆ। ਏਸ ਮਹੱਲੇ ਵਿਚੋਂ ਹੁੰਦਾ ਹੋਇਆ ਦੂਰ ਸਾਰੇ ਪਹੁੰਚ ਗਿਆ। ਉਨ੍ਹਾਂ ਦੀ ਬਾਹਰਲੀ ਟੀਪ ਟਾਪ ਤੇ ਰਹਿਣੀ ਬਹਿਣੀ ਨੂੰ ਵੇਖ ਕੇ ਉਸ ਮਨ ਹੀ ਮਨ ਵਿਚ ਆਖਿਆ-“ਵੇਸ਼ਵਾਆਂ ਦੇ ਐਸ਼ ਆਨੰਦ ਤੇ ਮਹਾਤਮਾ ਬੁਧ ਦੇ ਮੰਦਰਾਂ ਦੀ ਸਾਦਗੀ ਵਿਚ ਕਿੰਨਾ ਵੱਡਾ ਫਰਕ ਹੈ।"

ਇਹ ਇਕ ਤੰਗ ਜਹੀ ਗਲੀ ਸੀ, ਜਿਸ ਵਿਚ ਛੋਟੀਆਂ ਛੋਟੀਆਂ ਜਾਪਾਨੀ ਬਤੀਆਂ ਦੀ ਰੌਸ਼ਨੀ ਸੀ। ਟੋਜੀਓ ਨੇ ਇਕ ਜਗ੍ਹਾ ਲਿਖਿਆ ਹੋਇਆ ਵੇਖਿਆ-"ਏਸ ਸੁਨਹਿਰੀ ਘਰ ਵਿਚ ਓਮਾਂ ਰਹਿੰਦੀ ਹੈ।” ਇਕ ਦੂਜੇ ਤੇ ਲਿਖਿਆ ਸੀ-“ਏਥੇ ਸੁਰੇਸ਼ ਆਪਣੇ ਨਾਜ਼ ਨਖਰਿਆਂ ਦਾ ਵਿਖਾਵਾ ਪਾਉਂਦੀ ਏ ।"

ਟੋਜੀਓ ਨੇ ਹਾਉਕਾ ਲੈ ਕੇ ਆਖਿਆ-'ਗੁਨਾਹਾਂ ਦੇ ਚਿੱਕੜ ਵਿਚ ਧਸੇ ਲੋਕਾਂ ਦਾ ਛੁਟਕਾਰਾ ਅਨਹੋਣੀ ਗੱਲ ਏ । ਇਹਨਾਂ ਨਾਚੀਆਂ ਨੂੰ ਇਹ ਡੂੰਘੀ ਸੋਚ ਕਿਸ ਤਰਾਂ ਫੁਰ ਸਕਦੀ ਏ, ਹਾਲਾਂ ਕਿ ਸਭ ਤੋਂ ਵਧੀਕ ਸੋਚਣ ਵਾਲੀ ਗੱਲ ਇਹੋ ਏ।" ਇਹਨਾਂ ਖ਼ਿਆਲਾਂ ਵਿਚ ਡੁੱਬਾ ਓਹ ਗਲੀ ਵਿਚੋਂ ਲੰਘ ਹੀ ਰਿਹਾ ਸੀ ਕਿ ਉਸ ਨੇ ਇਕ ਘਰ ਚੋਂ ਹੱਸਣ ਦੀ ਆਵਾਜ਼ ਤੇ ਕਿਸੇ ਨੱਚ ਰਹੀ ਵੇਸ਼ਵਾ ਕੁੜੀ ਦੇ ਘੁੰਗਰੂਆਂ ਦੀ ਮਿੱਠੀ ਟੁਣਕਾਰ ਸੁਣੀ। ਟੋਜੀਓ ਨੇ ਜੋਸ਼ ਵਿਚ ਆ ਕੇ ਆਖਿਆ, “ਓ ਗਾਫ਼ਲੋ ! ਓ ਅਲਪ ਕਾਲ ਖੁਸ਼ੀ ਦੇ ਚਾਹਵਾਨੋ!! ਈਸ਼੍ਵਰ ਅੱਗੇ

੨੬

ਪੁਜਾਰੀ