ਪੰਨਾ:ਬੁਝਦਾ ਦੀਵਾ.pdf/32

ਵਿਕੀਸਰੋਤ ਤੋਂ
(ਪੰਨਾ:Bujhda diwa.pdf/32 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਸਹੁੰ ਨੂੰ ਕਦੀ ਤੋੜਾਂਗੀ।"

ਅਕਰਹਾ ਨੇ ਤਰਸ ਭਰੀ ਤੱਕਣੀ ਨਾਲ ਉਸ ਵਲ ਵੇਖਿਆ ਤੇ ਕਿਹਾ-"ਜਦੋਂ ਅਸੀਂ ਪ੍ਰੇਮ ਕਰਦੇ ਹਾਂ, ਤਾਂ ਓਸ ਵੇਲੇ ਅਕਲ ਵਾਲੇ ਨਹੀਂ ਹੁੰਦੇ। ਪ੍ਰੇਮ ਇਕ ਅਥਾਹ ਸਮੁੰਦਰ ਹੈ, ਜਦੋਂ ਓਹ ਜੋਸ਼ ਵਿਚ ਆਉਂਦਾ ਹੈ, ਤਾਂ ਸਾਰੀਆਂ ਸੋਚਾਂ ਸਮਝਾਂ ਨੂੰ ਰੋੜ੍ਹ ਕੇ ਲੈ ਜਾਂਦਾ ਹੈ। ਜਦ ਤੀਕ ਮੇਰੇ ਦਿਲ ਵਿਚੋਂ ਤੇਰੀ ਯਾਦ ਨਹੀਂ ਮਿਟੇਗੀ, ਮੈਂ ਸਦਾ ਆਉਂਦਾ ਰਹਾਂਗਾ।"

"ਅਕਰਹਾ ਜੀ, ਤੁਹਾਡੇ ਆਉਣ ਨਾਲ ਕੋਈ ਲਾਭ ਨਹੀਂ ਹੋਵੇਗਾ, ਤੁਹਾਨੂੰ ਇਹ ਸਭ ਕੁਝ ਭੁੱਲ ਜਾਣਾ ਚਾਹੀਦਾ ਏ।"

ਕੋਹਾਨਾ ਦੇ ਖੂਬਸੂਰਤ ਹੱਥ ਨੂੰ ਅਕਰਹਾ ਨੇ ਆਪਣੇ ਦੋਹਾਂ ਹੱਥਾਂ ਵਿਚ ਲੈ ਲਿਆ। ਫੇਰ ਇਕ ਦਮ ਓਹਨਾਂ ਹੱਥਾਂ ਨੂੰ ਆਪਣੇ ਬੁਲ੍ਹਾਂ ਨਾਲ ਛੁਹਾ ਲਿਆ ਤੇ ਉਹ ਕੁਝ ਕਹੇ ਬਿਨਾਂ ਹੀ ਚਲਾ ਗਿਆ।

ਅਕਰਹਾ ਕਈ ਹਫ਼ਤੇ ਕੋਹਾਨਾ ਨੂੰ ਵੇਖਣ ਤੇ ਮਿਲਣ ਵਾਸਤੇ ਆਉਂਦਾ ਰਿਹਾ, ਕੋਹਾਨਾ ਖਿੜੇ ਮੱਥੇ ਬੜੇ ਪ੍ਰੇਮ ਨਾਲ ਆਓ ਭਾਗਤ ਕਰਦੀ ਰਹੀ; ਪਰ ਉਹ ਉਸ ਨੂੰ ਘੜੀ ਮੁੜੀ ਵਾਪਸ ਚਲੇ ਜਾਣ ਲਈ ਕਹਿੰਦੀ ਸੀ। ਇਕ ਰਾਤ ਨੂੰ ਕੋਹਾਨਾ ਨੇ ਆਖਿਆ-"ਜੇ ਮੇਰੇ ਨਾਲ ਤੁਹਾਡਾ ਸੱਚਾ ਪ੍ਰੇਮ ਏ, ਤਾਂ ਮੈਂ ਓਸ ਦਾ ਵਾਸਤਾ ਪਾ ਕੇ ਕਹਿੰਦੀ ਹਾਂ ਕਿ ਤੁਸੀਂ ਮੇਰੀ ਯਾਦ ਦੇ ਪ੍ਰੇਮ ਨੂੰ ਸ਼ਹਿਰੋਂ ਦੂਰ ਸਮੁੰਦਰ ਦੇ ਕੰਢੇ ਤੇ ਦੁਨੀਆ ਵਾਲਿਆਂ ਦੀਆਂ ਅੱਖਾਂ ਤੋਂ ਓਹਲੇ, ਚੁਪ ਚਾਪ ਜਾ ਕੇ ਦਫ਼ਨਾ ਦਿਓ। ਤੁਹਾਡਾ ਰੰਜ ਤੇ ਗ਼ਮ ਬੇਕਾਰ ਵੀ ਹੈ ਤੇ ਦੁਖਦਾਈ ਵੀ। ਤੁਹਾਡਾ ਚਿਹਰਾ ਤੇ ਓਸ ਦੀ ਯਾਦ ਮੇਰੀ ਮਸਤੀ ਦੀ ਨੀਂਦ ਵਿੱਚ ਵਿਘਨ ਪਾ ਰਹੀ ਹੈ। ਤੁਸੀਂ ਮੇਰੀ ਰੂਹ ਵਿਚ ਹੌਲੀ ਹੌਲੀ ਗ਼ਮ ਬਣ ਕੇ ਸਮਾ ਰਹੇ ਹੋ। ਆਜ਼ਾਦੀ ਦੇ ਸੁਪਨੇ ਲੈਣ ਵਾਲੀ ਤਿੱਤਰੀ, ਠੰਡੀ ਠੰਡੀ ਹਵਾ ਤੇ ਸੋਇਨ-ਵੰਨੇ ਬਦਲਾਂ ਵਿਚ ਰਹਿਣਾ ਚਾਂਹਦੀ ਹੈ। ਮੈਂ

੩੪

ਪੁਜਾਰੀ