ਪੰਨਾ:ਬੁਝਦਾ ਦੀਵਾ.pdf/43

ਵਿਕੀਸਰੋਤ ਤੋਂ
(ਪੰਨਾ:Bujhda diwa.pdf/43 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਜਿਹੇ ਨੂਰੀ ਤੇ ਪਵਿਤ੍ਰ ਸੁਫਨੇ ਦੀ ਬਦੌਲਤ ਨਹੀਂ ਸੀ, ਜਿਸ ਦੀ ਝਲਕ ਕਦੀ ਨਾ ਕਦੀ ਓਸ ਨੂੰ ਪੈਂਦੀ ਨਜ਼ਰ ਆ ਜਾਂਦੀ ਸੀ । ਓਸ ਦੇ ਜੀਵਨ ਦੀ ਭੋਰਾ ਕੁ ਨਿੱਘ ਖਬਰੇ ਏਸੇ ਸੁਪਨੇ ਕਰ ਕੇ ਕਾਇਮ ਸੀ; ਨਹੀਂ ਤਾਂ ਓਹ ਵੀ ਹੋਰ ਕਈ ਆਦਮੀਆਂ ਵਾਂਗ ਬਿਲਕੁਲ ਕੋਰਾ ਈ,ਹੋ ਜਾਂਦਾ।

ਓਸ ਦੀ ਪਹਿਲੀ ਤੇ ਅੰਤਲੀ ਪਿਆਰ ਦੀ ਕਲੀ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਈ । ਓਸ ਨੂੰ ਕਦੀ ਕਦਾਈਂ ਸ਼ਾਮ ਵੇਲੇ ਓਸ ਦੀ ਯਾਦ ਆਉਂਦੀ ਸੀ ਤੇ ਇਹ ਯਾਦ ਓਸ ਨੂੰ ਸੁਪਨਿਆਂ ਦੀ ਦੁਨੀਆਂ 'ਚ ਗੁੰਮ ਕਰ ਦੇਂਦੀ ਸੀ। ਇਹ ਸੁਫਨੇ ਉਦਾਸੀ ਵਿਚ ਗਲੇਫੇ ਹੋਣ ਦੇ ਬਾਵਜੂਦ ਵੀ ਉਸ ਨੂੰ ਅਤਿ ਸੁਹਾਣ ਪ੍ਰਤੀਤ ਹੁੰਦੇ ਸਨ।{{nop}

ਪੰਜ ਸਾਲ ਪਹਿਲਾਂ ਦੀ ਗੱਲ ਹੈ ਕਿ ਓਹ ਇਕ ਯਵਤੀ ਨੂੰ ਮਿਲਿਆ ਸੀ ਜੋ ਓਸ ਦੇ ਦਿਲ ਤੇ ਨਾ ਮਿਟਣ ਵਾਲੇ ਨਕਸ਼ੇ ਛਡ ਗਈ |ਯੁਵਤੀ ਇਕ ਪੀਲੇ ਭੂਕ ਖੂਬਸੂਰਤ ਚਿਹਰੇ ਵਾਲੀ, ਜਿਸ ਦੇ ਪਤਲੇ ਲੱਕ, ਨੀਲੀਆਂ ਅੱਖਾਂ ਤੇ ਲੰਮੇ ਵਾਲਾਂ ਨੂੰ ਵੇਖ ਕੇ ਓਸ ਨੇ ਦਿਲ ਹੀ ਦਿਲ ਵਿਚ ਆਖਿਆ-"ਅਸਮਾਨੀ ਸੁਪਨਾ !" ਜਿਵੇਂ ਸੁਪਨੇ ਵਾਂਗ ਨਜ਼ਰ ਆਉਣ ਵਾਲੀ ਤਕਦੀਰ ਨੇ ਓਹਨੂੰ ਥੋੜੇ ਜਹੇ ਸਮੇਂ ਲਈ ਭੇਜ ਦਿੱਤਾ ਹੋਵੇ ।ਓਸ ਦੀ ਮਧੱਮ ਚਾਲ, ਹੌਲਾ ਬੋਲ ਓਸ ਨਦੀ ਦੇ ਪਾਣੀ ਵਾਂਗ ਸੀ, ਜੋ ਪਥਰੀਲੀ ਧਰਤੀ ਤੇ ਮਸਤ ਚਾਲ ਚਲਦਾ ਹੋਇਆ ਗੁਣਗੁਣਾਉਂਦਾ ਹੈ ।

ਇਹ ਗੱਲ ਪਤਾ ਨਹੀਂ ਕੁਦਰਤੀ ਸੀ, ਜਾਂ ਕਿਸੇ ਦੀ ਦਿਲ ਪਸੰਦੀ ਹਰਕਤ ਕਰ ਕੇ ਜੋ ਉਸ ਦੀ ਪੁਸ਼ਾਕ ਦੀ ਸਫੈਦੀ ਦਾ ਖਿਆਲ ਹੋਲੀ ਹੋਲੀ ਸਾਕਸ਼ਾ ਲੋਫ ਦੀ ਪਿਆਰ-ਕਲਪਣਾ ਦਾ ਇਕ ਅੰਗ ਬਣ ਗਿਆ । ਏਨਾ ਹੀ ਨਹੀਂ, ਸਗੋਂ ਓਸ ਦਾ ਨਾਮ

ਗੋਰੀ ਮਾਂ

੪੫