ਪੰਨਾ:ਬੁਝਦਾ ਦੀਵਾ.pdf/44

ਵਿਕੀਸਰੋਤ ਤੋਂ
(ਪੰਨਾ:Bujhda diwa.pdf/44 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਤਮਾਰਾ ਵੀ ਓਸ ਨੂੰ ਬਰਫ਼ਾਨੀ ਚੋਟੀਆਂ ਵਾਂਗ ਦੁਧ ਚਿੱਟਾ ਜਾਪਣ ਲਗ ਪਿਆ । ਅੰਤ ਓਸ ਨੇ ਕਦਮ ਵਧਾਇਆ ਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ ।

ਕਈ ਮੁਲਾਕਾਤਾਂ ਹੋਣ ਪਿਛੋਂ ਓਸ ਨੇ ਇਹ ਗੱਲ ਧਾਰ ਲਈ ਕਿ ਮੈਂ ਤਮਾਰਾ ਨੂੰ ਓਹ ਸ਼ਬਦ ਕਹਿ ਦਿਆਂ ਜਿਨ੍ਹਾਂ ਦੀ ਵਰਤੋਂ ਇਕ ਆਦਮੀ ਦੀ ਕਿਸਮਤ ਨੂੰ ਦੂਜੇ ਆਦਮੀ ਦੀ ਕਿਸਮਤ ਨਾਲ ਬੰਨ ਦੇਂਦੀ ਹੈ। ਪਰ ਤਮਾਰਾ ਦੇ ਚਿਹਰੇ ਦੀ ਵਕਤੀ ਦਸ਼ਾ ਓਸ ਨੂੰ ਨਿਰਾਸ ਕਰ ਦੇਂਦੀ ਸੀ । ਓਸ ਦੀਆਂ ਅੱਖੀਆਂ ਵਿਚ ਸਹਿਮ ਤੇ ਦਿਲੀ ਸੋਜ਼ ਉਜਾਗਰ ਸਨ, ਪਤਾ ਨਹੀਂ ਕਿਉਂ ? ਫੇਰ ਓਹ ਕਿਸ ਤੋਂ ਡਰਦੀ ਸੀ ਜਦ ਕਿ ਉਸ ਦੀਆਂ ਅੱਖਾਂ ਵਿਚ ਇਸਤ੍ਰੀ ਪਿਆਰ ਦਾ ਨਸ਼ਾ ਛਲਕ ਰਿਹਾ ਸੀ ? ਓਸ ਦੀਆਂ ਅੱਖਾਂ ਚਮਕ ਹੀ ਤਾਂ ਉੱਠਦੀਆਂ, ਜਦੋਂ ਓਹ ਸਾਕਸ਼ਾ ਲੋਫ ਨੂੰ ਵੇਖ ਲੈਂਦੀ । ਕਿਸੇ ਕਿਸੇ ਵੇਲੇ ਤਾਂ ਓਹਦੇ ਚਿਹਰੇ ਉਤੇ ਲਾਲੀ ਦੀ ਆਭਾ ਵੀ ਫਿਰ ਜਾਂਦੀ ਸੀ।

ਅੰਤ ਇਕ ਕਦੀ ਨਾ ਭੁਲਣ ਵਾਲੀ ਸ਼ਾਮ ਵੇਲੇ ਓਸ ਨੇ ਓਸ ਦੀ ਸੁਣੀ । ਆਰੰਭਕ ਬਸੰਤ ਦੀ ਦਿਲ ਨੂੰ ਮੁਠ ਲੈਣ ਵਾਲੀ ਸੀ ਇਕ ਰਾਤ । ਨਦੀ ਦੀ ਰਵਾਨੀ ਨੂੰ ਤੇਜ਼ ਹੋਇਆਂ ਤੇ ਰੁਖਾਂ ਨੂੰ ਹਰਾ ਲਿਬਾਸ ਪਾਇਆਂ ਵਧੀਕ ਸਮਾ ਨਹੀਂ ਸੀ ਬੀਤਿਆ ਕਿ ਓਹ ਦੋਵੇਂ ਇਕ ਬਸਤੀ ਦੇ ਮਕਾਨ ਦੀ ਇਕ ਬਾਰੀ ਵਿਚ ਬੈਠੇ ਲੇਵਾ ਨਦੀ ਨੂੰ ਵੇਖ ਰਹੇ ਸਨ । ਅਖੀਰ ਰਹਿ ਰਹਿ ਕੇ ਸਾਕਸ਼ਾ ਲੋਫ ਨੇ ਡਰਦਿਆਂ ਝਿਜਕਦਿਆਂ ਓਹਨੂੰ ਕੁਝ ਆਖਿਆ । ਪਰ ਹੋਇਆ ਓਹੋ ਹੀ ਜਿਸਦਾ ਕਿ ਓਸ ਨੂੰ ਡਰ ਸੀ । ਓਹ ਮੁਸਕਰਾਈ ਤਾਂ ਸਹੀ, ਪਰ ਕੰਬਦੀ ਹੋਈ ਉਠ ਕੇ ਖੜੀ ਹੋ ਗਈ ।

“ਕਲ !" ਓਸ ਨੇ ਹੌਲੀ ਜਿਹੀ ਆਖਿਆ ਤੇ ਚਲੀ ਗਈ। ਓਹ ਬੜਾ ਚਿਰ ਉਹਨਾਂ ਦਰਵਾਜ਼ਿਆਂ ਵਲ ਵੇਖਦਾ ਰਿਹਾ, ਜਿਨ੍ਹਾਂ ਨੇ

੪੬

ਗੋਰੀ ਮਾਂ