ਪੰਨਾ:ਬੁਝਦਾ ਦੀਵਾ.pdf/46

ਵਿਕੀਸਰੋਤ ਤੋਂ
(ਪੰਨਾ:Bujhda diwa.pdf/46 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਵੇਖਿਆ ਕਰਦਾ ਸੀ। ਸਾਕਸ਼ਾ ਲੋਫ ਦੇ ਪਾਸ ਤਮਾਰਾ ਦੀ ਤਸਵੀਰ ਵੀ ਨਹੀਂ ਸੀ। ਹਾਲਾਂ ਕਿ ਪਿਆਰ-ਰਿਸ਼ਤੇ ਦੇ ਆਰੰਭ ਵਿੱਚ ਇਕ ਦੂਜੇ ਦੀ ਤਸਵੀਰ ਲੈਣੀ ਦੇਣੀ ਪਿਆਰ ਦਾ ਮੁੱਢ ਖ਼ਿਆਲ ਕੀਤੇ ਜਾਂਦਾ ਹੈ। ਪਰ ਓਸ ਨੂੰ ਏਸ ਗੱਲ ਦਾ ਕਦੀ ਵੀ ਖ਼ਿਆਲ ਨਾ ਸੀ ਆਇਆ। ਬੇ-ਚੈਨੀ ਸਮੇਂ ਯਾਦ ਕਰਨ ਲਈ ਉਸ ਪਾਸ ਕੁਝ ਵੀ ਨਹੀਂ ਸੀ। ਇਹ ਗੱਲ ਕਈ ਵਰੇ ਪਿੱਛੋਂ ਦੀ ਹੈ ਕਿ ਬਸੰਤ ਰੁੱਤ ਵਿਚ ਉਸ ਨੂੰ ਤਮਾਰਾ ਯਾਦ ਆਈ ਤੇ ਓਹ ਵੀ ਇਕ ਸਫੈਦ ਫੁੱਲ ਵੇਖ ਕੇ, ਜੋ ਇਕ ਹੋਟਲ ਦੀ ਖਿੜਕੀ ਵਿਚ ਪਿਆ ਸੀ। ਕੇਡੀ ਨਾ ਮੁਨਾਸਬ ਥਾਂ ਸੀ ਕਿਸੇ ਦੀ ਯਾਦ ਆਉਣ ਵਾਸਤੇ| ਤਦ ਵੀ ਓਸ ਦੇ ਪਿਛੋਂ ਕਈ ਦਿਨ ਤਕ ਸ਼ਾਮ ਵੇਲੇ ਤਮਾਰਾ ਨੂੰ ਯਾਦ ਕਰ ਕੇ ਉਹ ਆਨੰਦ ਮਾਣਦਾ ਰਿਹਾ। ਓਹ ਯਾਦ ਕਰਦਾ ਕਰਦਾ ਜਾਣ ਬੁਝ ਕੇ ਸੋਂ ਜਾਂਦਾ ਤੇ ਤਮਾਰਾ ਸੁਪਨੇ ਵਿੱਚ ਆ ਕੇ ਉਸ ਦੇ ਸਾਮਣੇ ਬੈਠ ਜਾਂਦੀ ਹੈ, ਉਸ ਨੂੰ ਅਜਿਹੀ ਡੂੰਘੀ ਤਕਣੀ ਨਾਲ ਵੇਖਦੀ, ਜਿਵੇਂ ਉਹ ਆਪਣੇ ਪ੍ਰੀਤਮ ਪਾਸੋਂ ਕੁਛ ਮੰਗ ਰਹੀ ਹੋਵੇ। ਤਮਾਰਾ ਦੀਆਂ ਸੰਗਦੀਆਂ ਸੰਗਦੀਆਂ ਅੱਖੀਆਂ ਦਾ ਖ਼ਿਆਲ ਸਾਕਸ਼ਾ ਲੋਫ ਨੂੰ ਅਕਸਰ ਰੁਆ ਦੇਦਾ ਸੀ।
ਤੇ ਹੁਣ ਜਦ ਉਹ ਗੋਰਡਸ਼ੀਊ ਦੇ ਘਰੋਂ ਤੁਰਿਆ ਤਾਂ ਅਚਾਨਕ ਉਸ ਨੂੰ ਖ਼ਿਆਲ ਆਇਆ-"ਤਮਾਰਾ--! ਉਹ ਅਜ ਈਸ-ਟਰ ਦੀ ਵਧਾਈ ਦੇਣ ਜ਼ਰੂਰ ਆਇਗੀ|
ਅਜ ਉਸ ਨੂੰ ਆਪਣੀ ਇਕੱਲਤਾ ਦਾ ਅਹਿਸਾਸ ਹੋਇਆ |ਅੱਜ ਤੇ ਸਿਰਫ ਅੱਜ। ਓਸ ਦੀ ਤਬੀਅਤ ਸ਼ਕਾਂ ਅਤੇ ਵਸਵਸਿਆਂ ਨਾਲ ਹੱਥੋ ਪਾਈ ਹੋ ਰਹੀ ਸੀ। ਓਸ ਨੇ ਸੋਚਿਆ-"ਮੈਨੂੰ ਹੁਣ ਵਿਆਹ ਕਰ ਲੈਣਾ ਚਾਹੀਦਾ ਹੈ।ਆਖ਼ਰ ਮੈਨੂੰ ਅਜਿਹੀਆਂ ਪਾਕ ਪਵਿਤ੍ਰ ਰਾਤਾਂ ਵਿਚ ਇਕੱਲਿਆਂ ਰਹਿਣ ਦੀ ਕੀ ਸੁਝ ਰਹੀ ਹੈ?"

੪੮

ਗੌਰੀ ਮਾਂ