ਪੰਨਾ:ਬੁਝਦਾ ਦੀਵਾ.pdf/97

ਵਿਕੀਸਰੋਤ ਤੋਂ
(ਪੰਨਾ:Bujhda diwa.pdf/97 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਫ਼ਾਇਦਾ ਦੇਦਿਆਂ ਹੋਇਆਂ ਦੋਸ਼ੀ ਨੂੰ ਬਰੀ ਕਰ ਦਿੱਤਾ ।

ਸੁਰੇਸ਼ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਉਹ ਓਸੇ ਵੇਲੇ ਚੰਨੂ ਨੂੰ ਨਾਲ ਲੈ ਕੇ ਅੰਮ੍ਰਿਤਸਰ ਤੇ ਹੋਰ ਤੀਰਥਾਂ ਦੀ ਯਾਤਰਾ ਕਰਨ ਚਲੀ ਗਈ।

ਕ੍ਰਿਪਾਲ ਉਡੀਕਦਾ ਸੀ ਕਿ ਹੁਣ ਇਕਰਾਰ ਪੂਰੇ ਹੋਣਗੇ, ਪਰ ਕਈ ਦਿਨ ਬੀਤ ਗਏ, ਚੰਨੂ ਤੇ ਸੁਰੇਸ਼ ਵਿਚੋਂ ਕੋਈ ਵੀ ਓਹਦੇ ਪਾਸ ਨਾ ਆਇਆ । ਹੁਣ ਓਹਨਾਂ ਨੂੰ ਕ੍ਰਿਪਾਲ ਨਾਲ ਮਿਲਨ ਦੀ ਲੋੜ ਵੀ ਕੀ ਸੀ, ਮਤਲਬ ਨਿਕਲਨ ਪਿਛੋਂ ਤਾਂ ਜਟ ਪਿਓ ਨੂੰ ਵੀ ਹੂਰਾ ਵਿਖਾਉਣ ਲੱਗ ਜਾਂਦਾ ਏ ।

ਇਕ ਦਿਨ ਕ੍ਰਿਪਾਲ ਇਹਨਾਂ ਵਹਿਣਾਂ ਵਿਚ ਹੀ ਬੈਠਾ ਸੀ ਕਿ | ਅਚਾਨਕ ਸੁਰੇਸ਼ ਤੇ ਓਸ ਦੇ ਨਾਲ ਦੋ ਆਦਮੀ ਆ ਨਿਕਲੇ। ਸੁਰੇਸ਼ ਨੇ ਦਸਿਆ ਕਿ ਇਹ ਮੇਰੇ ਰਿਸ਼ਤੇਦਾਰ ਹਨ।

ਸੁਰੇਸ਼ ਦੀ ਗੱਲ ਬਾਤ ਤੋਂ ਸਾਫ ਪਤਾ ਲਗਦਾ ਸੀ ਕਿ ਹੁਣ ਸੁਰੇਸ਼ ਉਹ ਪਹਿਲੀ ਬਾਰ ਬਾਰ ਕ੍ਰਿਤਗਯਤਾ ਦਸਣ ਵਾਲੀ ਸੁਰੇਸ਼ ਨਹੀਂ ਸੀ ਰਹੀ।

ਸੁਰੇਸ਼ ਤੇ ਉਹ ਆਦਮੀ ਪਤਾ ਨਹੀਂ ਕਿਸ ਕੰਮ ਆਏ ਸਨ। | ਉਹ ਇਕ ਰਾਤ ਰਹਿ ਕੇ ਚਲੇ ਗਏ । ਕ੍ਰਿਪਾਲ ਦੀ ਅਕਲ ਕੰਮ ਨਹੀਂ ਸੀ ਕਰਦੀ ਕਿ ਇਹ ਕੀ ਗੋਰਖ ਧੰਦਾ ਹੈ । ਏਸ ਗੁੰਝਲ ਨੂੰ ਹੱਲ ਕਰਨ ਦਾ ਜਿੰਨਾ ਵਧੀਕ ਉਹ ਯਤਨ ਕਰਦਾ ਸੀ, ਇਹ ਓਨੀ ਵਧੇਰੀ ਉਲਝਦੀ ਤੁਰੀ ਜਾਂਦੀ ਸੀ ।

ਸੁਰੇਸ਼ ਦੀ ਸਹੇਲੀ ਗਿਆਨ ਚੰਨੂ ਦੀ ਰਿਹਾਈ ਦੀ ਖ਼ਬਰ ਸੁਣ ਕੇ ਓਹਨਾਂ ਦੇ ਪਿੰਡ ਗਈ, ਪਰ ਚੰਨੂ ਤੇ ਸੁਰੇਸ਼ ਦੋਵਾਂ ਵਿਚੋਂ ਕੋਈ ਵੀ ਨਾ ਮਿਲਿਆ | ਅਚਾਨਕ ਉਹ ਕ੍ਰਿਪਾਲ ਪਾਸ ਵੀ ਆ ਨਿਕਲੀ ਤੇ ਜਦ ਓਸ ਨੇ ਕ੍ਰਿਪਾਲ ਨੂੰ ਉਦਾਸ ਤੇ ਨਿਰਾਸ ਵੇਖਿਆ, ਤਾਂ ਉਹ

੯੯

ਨੇਕੀ ਦਾ ਬਦਲਾ