ਪੰਨਾ:ਦਲੇਰ ਕੌਰ.pdf/115

ਵਿਕੀਸਰੋਤ ਤੋਂ
(ਪੰਨਾ:Daler kaur.pdf/115 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੩ )

ਵੀ ਕੀਤੀ ਜਾ ਚੁੱਕੀ ਹੈ ਕਿ ਜਿਸ ਵੇਲੇ ਕਿਸੇ ਥਾਂ ਦਲੇਰ ਕੌਰ ਜਾਂ ਜ਼ੈਨਬ ਦਾ ਪਤਾ ਮਿਲੇ ਫੌਰਨ ਖ਼ਬਰ ਦੇਣ।

ਅੱਜ ਏਸ ਗੱਲ ਨੂੰ ਪੰਜ ਦਿਨ ਹੋ ਗਏ ਹਨ, ਇੱਜ਼ਤ ਬੇਗ ਪਲ ਪਲ ਪਿੱਛੋਂ ਸੰਤ੍ਰੀਆਂ ਨੂੰ ਪੁੱਛਦਾ ਹੈ "ਕੋਈ ਸੂੰਹੀਆ, ਤਾਂ ਨਹੀਂ ਆਇਆ?" ਅਤੇ ਉੱਤ੍ਰ ਵਿਚ "ਸਰਕਾਰ! ਅਜੇ ਤਾਂ ਕੋਈ ਨਹੀਂ ਆਇਆ" ਸੁਣਕੇ ਚਿੰਤਾ ਵਿਚ ਡੁੱਬ ਜਾਂਦਾ ਹੈ, ਇਸ ਵੇਲੇ ਓਹ ਨਾਦਰ ਅਤੇ ਦੂਜੇ ਦੋਹਾਂ ਖਾਸ ਮਿੱਤ੍ਰਾਂ ਸਣੇ ਆਪਣੇ ਤੰਬੂ ਵਿਚ ਬੈਠਾ ਸੂੰਹੀਆ ਸੰਬੰਧੀ ਗਲ ਬਾਤ ਹੀ ਕਰ ਰਿਹਾ ਸੀ, ਕਿ ਇਕ ਸੂੰਹੀਆਂ ਆ ਪਹੁੰਚਾ, ਇੱਜ਼ਤ ਬੇਗ ਦੀ ਉਸਨੂੰ ਵੇਖਕੇ ਜਾਨ ਵਿਚ ਜਾਨ ਆਈ, ਕਾਹਲੀ ਨਾਲ ਪੁੱਛਣ ਲੱਗਾ "ਸੁਣਾ ਬਈ ਯਾਰ ਮੁਹੰਮਦ! ਕੁਝ ਪਤਾ ਲੱਗਾ?"

ਸੂੰਹੀਆ ਜੋ ਇਸ ਵੇਲੇ ਕੁਝ ਪ੍ਰਸੰਨ-ਚਿਤ ਮਲੂਮ ਹੁੰਦਾ ਸੀ, ਪਾਸ ਬੈਠ ਗਿਆ ਤੇ ਬੋਲਿਆ-"ਸਰਕਾਰ! ਪਤਾ ਤਾਂ ਲੱਗਾ ਹੈ, ਪਰ ਖਬਰ ਬੜੀ ਭੈੜੀ ਹੈ।" ਇੱਜ਼ਤ ਬੇਗ ਨੇ ਕਿਹਾ-"ਜੋ ਕੁਝ ਹੈ ਤੂੰ ਦੱਸ ਦੇਹ।"

ਸੂੰਹੀਆ-ਹਜ਼ੂਰ, ਮੇਰਾ ਇਸ ਵਿਚ ਕੋਈ ਦੋਸ਼ ਨਹੀਂ, ਜੋ ਸੱਚੀ ਗੱਲ ਹੈ ਮੈਂ ਦੱਸ ਦੇਵਾਂਗਾ।

ਇੱਜ਼ਤ ਬੇਗ-(ਖਿਝ ਕੇ) ਯਾਰ, ਤੂੰ ਦੱਸ ਤਾਂ ਸਹੀ, ਕੇਹੜੀ ਐਡੀ ਵੱਡੀ ਗੱਲ ਹੈ?

ਸੂਹੀਆ ਗੱਲ ਇਹ ਹੈ ਕਿ ਸਿੱਖਾਂ ਦੀ ਫੌਜ ਏਥੋਂ ਪੰਜ ਮੀਲ ਦੀ ਵਿੱਥ ਪੁਰ ਹੈ।

ਨਾਦਰ-ਵਾਹ ਵਾਹ, ਏਹ ਤਾਂ ਖੁਸ਼ੀ ਦੀ ਗੱਲ ਹੈ।

ਇੱਜ਼ਤਬੇਗ--ਯਾਰ, ਤੂੰ ਸੁਣ ਤਾਂ ਲੈਣ ਦੇਹ, ਹੱਛਾ ਬਈ?