ਪੰਨਾ:ਦਲੇਰ ਕੌਰ.pdf/123

ਵਿਕੀਸਰੋਤ ਤੋਂ
(ਪੰਨਾ:Daler kaur.pdf/123 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਦਾ ਮਾਲੀ

ਇਹ ਗੱਲ ਦੇਖਣ ਵਿਚ ਆਈ ਹੈ ਕਿ ਦੂਜੇ ਦੇਸ਼ਾਂ ਵਾਲੇ ਥੋੜੀ ਜਹੀ ਜ਼ਮੀਨ ਤੋਂ ਹਜ਼ਾਰਾਂ ਰੁਪੈ ਹਰ ਰੋਜ਼ ਕਮਾਈ ਜਾ ਰਹੇ ਹਨ, ਜਿੱਥੇ ਸਾਡੇ ਲੋਕਾਂ ਦੀਆਂ ਵਡੀਆਂ ਵਡੀਆਂ ਜ਼ਮੀਨਾਂ ਦੇ ਸਿਰ ਤੇ ਰੋਟੀ ਨਹੀਂ ਚਲਦੀ ਉਥੇ ਉਹ ਥੋੜੀ ਜਹੀ ਜ਼ਮੀਨ ਦੇ ਸਿਰੋਂ ਲਖਾਂ ਰੁਪੈ ਕਮਾ ਕੇ ਅਮੀਰ ਬਣ ਕੇ ਸਾਡੇ ਤੇ ਹਕੂਮਤ ਕਰ ਰਹੇ ਹਨ। ਸਾਡੇ ਵੀ ਏਹ ਗੱਲ ਪ੍ਰਸਿਧ ਹੈ ਕਿ "ਉਤਮ ਖੇਤੀ ਮੱਧਮ ਵਪਾਰ" ਜੇ ਥੋੜੀ ਜ਼ਮੀਨ ਦੇ ਵਿਚ ਘਰ ਦੇ ਮਾਲੀ ਵਿਚੋਂ ਪੜ੍ਹਕੇ ਵਾਹਨਾ, ਸੁਹਾਗਾ ਦੇਣਾ, ਬੀਜ ਬੀਜਨਾ, ਸਮੇਂ ਅਨੁਸਾਰ ਪਾਣੀ ਦੇਣਾ, ਗੋਡੀ ਕਰਨੀ, ਖੇਤੀ ਦੀ ਰਾਖੀ ਕਰਕੇ ਥੋੜੀ ਮੇਹਨਤ ਕਰਕੇ ਹਜ਼ਾਰਾਂ ਰੁਪੈ ਨਾ ਕਮਾ ਲਵੋ ਤਾਂ ਸਾਡਾ ਜ਼ਿੰਮਾ ਹੈ। ਇਸ ਵਿਚ ਕੋਈ ਤਰ੍ਹਾਂ ਦੇ ਨਕਸ਼ੇ ਜ਼ਮੀਨਾਂ ਵਿਚ ਬੀਜ ਪੌਣ ਦੇ ਦਿਤੇ ਹਨ। ਬੂਟੇ ਮੇਵੇਦਾਰ ਲੌਣ ਦੇ ਅਜੇਹੇ ਢੰਗ ਹਨ ਕਿ ਹੱਦ ਹੀ। ਗੱਲ ਕੀ ਅਮਰੂਦ, ਨਾਖਾਂ, ਨਾਸ਼ਪਾਤੀ ਅੰਬ,ਖਰਬੂਜ਼ੇ,ਲਸੂੜੇ, ਨਿੰਬੂ, ਕੇਲਾ, ਅਨਾਰ, ਅਲੂਚੇ, ਆੜੂ, ਰਾਮਫਲ, ਲੁਕਾਟ, ਸ਼ਤੂਤ, ਸੇਬ, ਲੀਚੀ, ਖਜੂਰਾਂ, ਜਾਮਨੂ, ਬੇਰ, ਖੁਰਮਾ, ਕਮਰਖ, ਚੀਨੀ, ਕਮਰਖ ਤਾੜ, ਨਰੇਲ, ਔਲਾ,ਲਸੂੜਾ,ਫਾਲਸਾ,ਨਾਰੰਗੀ, ਚਕੋਤਰਾ,ਆਲੂ ਬੁਖਾਰਾ, ਸ਼ਰਧਾ, ਫੁੱਟ, ਤਰਬੂਜ਼, ਸੰਘਾੜੇ, ਕੌਲਡੋਡੇ, ਮੁੰਗਫਲੀ, ਖਰੋਟ, ਪਿਸਤਾ, ਬਦਾਮ, ਦੇਸੀ ਬਦਾਮ, ਅਰਿੰਡ, ਖਰਬੂਜ਼ਾ, ਅੰਜੀਰ ਆਦਿਕ ਹਜ਼ਾਰਾਂ ਤਰ੍ਹਾਂ ਦੇ ਬੜੇ ਬੜੇ ਸੁੰਦਰ ਫਲ ਘਰ ਬੈਠੇ ਖਾਣਾ ਚਾਹੁੰਦੇ ਹੋ ਤਾਂ ਘਰ ਦਾ ਮਾਲੀ ਨਾਮੇ ਪੁਸਤਕ ਮੰਗਵਾਕੇ ਪੜੋ! ਭੇਟਾ ੧)

ਪਤਾ-ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅਮ੍ਰਿਤਸਰ