ਪੰਨਾ:ਦਲੇਰ ਕੌਰ.pdf/23

ਵਿਕੀਸਰੋਤ ਤੋਂ
(ਪੰਨਾ:Daler kaur.pdf/23 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੨੧)

ਅਸੀਂ ਜੱਥੇ ਸਣੇ ਰਾਤੋ ਰਾਤ ਤੁਰ ਪਏ ਅਰ ਠੀਕ ਵੇਲੇ ਸਿਰ ਪਹੁੰਚਕੇ ਤੁਹਾਨੂੰ ਛੁਡਾ ਲਿਆਏ।

ਬਹਾਦਰ ਸਿੰਘ-ਭਾਈ ਹਰਨਾਮ ਸਿੰਘ ਹੁਣ ਕਿੱਥੇ ਹੈ?
ਸਰਦਾਰ-ਜੇਹੜੇ ਪੰਜ ਸਿੰਘ ਤੁਹਾਨੂੰ ਛੁਡਾਉਣ ਲਗਿਆਂ ਸ਼ਹੀਦ ਹੋਏ ਹਨ, ਉਨ੍ਹਾਂ ਵਿਚ ਹੀ ਓਹ ਵੀ ਸੀ।
ਬਹਾਦਰ ਸਿੰਘ-(ਹਾਹੁਕਾ ਭਰਕੇ) ਵਾਹਗੁਰੂ ਦਾ ਭਾਣਾ!
ਸਰਦਾਰ-ਹੁਣ ਦਲੇਰ ਕੌਰ ਦੀ ਸਹਾਇਤਾ ਕਰਨੀ ਜ਼ਰੂਰੀ ਹੈ।
ਬਹਾਦਰ ਸਿੰਘ-ਜਿਸਤਰਾਂ ਆਪ ਦੀ ਰਜ਼ਾ ! ਮੈਂ ਤਾਂ ਚਾਹੁੰਦਾ ਹਾਂ ਕਿ ਆਪ ਮੈਨੂੰ ਇਕੱਲੇ ਨੂੰ ਛੁੱਟੀ ਦਿਓ, ਮੈਂ ਆਪ ਹੀ ਜਿਸਤਰਾਂ ਹੋ ਸਕੇ ਪਤਾ ਕੱਢਾਂ ਤੇ ਉਸਨੂੰ ਛੁਡਾਉਣ ਦੀ ਕੋਸ਼ਸ਼ ਕਰਾਂ। ਜਦ ਸਤਗੁਰੂ ਮੇਰੇ ਅੰਗ ਸੰਗ ਹਨ, ਫੇਰ ਕਾਹਦਾ ਡਰ ਹੈ?
ਸਰਦਾਰ-ਨਹੀਂ ਨਹੀਂ, ਫੇਰ ਵੀ ਇਕੱਲਿਆਂ ਜਾਣਾਂ ਠੀਕ ਨਹੀਂ।
ਬਹਾਦਰ ਸਿੰਘ-ਮੈਂ ਨਹੀਂ ਚਾਹੁੰਦਾ ਕਿ ਮੇਰੇ ਦੁੱਖਾਂ ਨਾਲ ਮੇਰੇ ਮਾਂ ਜਾਏ ਭਰਾਵਾਂ ਨਾਲੋਂ ਵੱਧ ਪਿਆਰੇ ਭਰਾਵਾਂ ਨੂੰ ਕੋਈ ਦੁਖ ਪਹੁੰਚੇ, ਅੱਗੇ ਹੀ ਮੈਂ ਬਹੁਤ ਖੇਚਲਾਂ ਪਹੁੰਚਾ ਚੁੱਕਾ ਹਾਂ। ਪੰਥ ਦੇ ਅੱਗੇ ਬਹੁਤ ਸਾਰੇ ਦੀਨਾਂ ਨੂੰ ਛੁਡਾਉਣ ਦੇ ਕੰਮ ਪਏ ਹਨ। ਮੈਨੂੰ ਇਕੱਲੇ ਨੂੰ ਹੀ ਆਗਿਆ ਦਿਓ।
ਸਰਦਾਰ-(ਕੁਛ ਸੋਚਕੇ) ਚੰਗਾ, ਜੇ ਬਹੁਤ ਨਹੀਂ ਤਾਂ ਦਸ ਸਿੰਘ ਤੁਹਾਡੇ ਨਾਲ ਕਰ ਦੇਂਦਾ ਹਾਂ, ਜਿੱਥੋਂ ਤਕ ਹੋ ਸਕੇ ਛੇਤੀ ਭਾਲ ਕਰੋ ਤੇ ਓਸ ਗੁਰੂ ਦੁਲਾਰੀ ਨੂੰ ਦੁੱਖਾਂ ਤੋਂ ਛੁਡਾਓ।