ਪੰਨਾ:ਦਲੇਰ ਕੌਰ.pdf/62

ਵਿਕੀਸਰੋਤ ਤੋਂ
(ਪੰਨਾ:Daler kaur.pdf/62 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬o )

ਪਾਰਾਵਾਰ ਨਹੀਂ ਸੀ, ਪਰ ਸਾਰੇ ਸਿੰਘ ਜ਼ੈਨਬ ਵਲ ਵੇਖ ਕੇ ( ਜੋ ਅਜੇ ਤਕ ਬੇਹੋਸ਼ ਪਈ ਸੀ ) ਵਿਸਮਿਤ ਹੋ ਰਹੇ ਸਨ। ਹਕੀਮ ਜੀ ਇਸ ਵੇਲੇ ਸੁਚੇਤੇ ਪਾਣੀ ਹੋਣ ਗਏ ਹੋਏ ਸਨ, ਇਸ ਲਈ ਬਹਾਦਰ ਸਿੰਘ ਨੇ ਦੁਖ ਭੰਜਨ ਸਿੰਘ ਨੂੰ ਉਨ੍ਹਾਂ ਦੇ ਸੱਦਣ ਲਈ ਭੇਜਿਆ, ਅਤੇ ਆਪ ਬਾਕੀ ਦੇ ਸਿੰਘਾਂ ਦੇ ਪੁੱਛਣ ਪਰ ਆਪਣਾ ਹਾਲ ਇਸ ਪ੍ਰਕਾਰ ਦੱਸਿਆ ਕਿ:-

"ਮੈਂ ਜਦ ਹਕੀਮ ਨੂੰ ਲੈਣ ਵਾਸਤੇ ਕਿਸੇ ਪਿੰਡ ਜਾਣ ਲਈ ਏਧਰ ਨੂੰ ਤੁਰਿਆ ਜਾਂਦਾ ਸਾਂ, ਤਾਂ ਮੈਨੂੰ ਇਕ ਬ੍ਰਿਛ ਦੇ ਹੇਠਾਂ ਕੁਝ ਚਾਨਣ ਨਜ਼ਰ ਆਯਾ, ਜਿਸ ਵਿਚ ਮੈਨੂੰ ਤਿੰਨ ਆਦਮੀ ਬੈਠੇ ਦਿੱਸੇ॥ ਮੈਂ ਹੌਲੀ ਹੌਲੀ ਚੱਕਰ ਲਾਕੇ ਇਨ੍ਹਾਂ ਦੇ ਪਾਸ ਦੇ ਬ੍ਰਿਛ ਦੇ ਓਹਲੇ ਹੋਕੇ ਲੁਕ ਰਿਹਾ, ਅਤੇ ਕੰਨ ਲਾ ਕੇ ਗੱਲਾਂ ਸੁਣਨ ਲਗ ਪਿਆ ( ਸਾਰੀਆਂ ਗੱਲਾਂ ਸੁਣਾ ਕੇ ) ਜਦ ਇਸਦੇ ਭਰਾ ਅਕਬਰ ਨੇ ਇਸਨੂੰ ਮਾਰਨ ਲਈ ਤਲਵਾਰ ਦਾ ਵਾਰ ਕੀਤਾ, ਤਾਂ ਮੈਂ ਝਟ ਬ੍ਰਿਛ ਦੇ ਓਹਲਿਓਂ ਨਿਕਲਕੇ ਅੱਗੇ ਢਾਲ ਕਰ ਦਿੱਤੀ, ਕੁਝ ਦੇਰ ਦੀ ਲੜਾਈ ਦੇ ਪਿੱਛੋਂ ਅਕਬਰ ਤਾਂ ਮਾਰਿਆ ਗਿਆ ਅਤੇ ਨਾਦਰ ਨੱਸ ਗਿਆ, ਮੈਨੂੰ ਵੀ ਕੁਝ ਘਾਉ ਲਗੇ" ਇੰਨੇ ਚਿਰ ਨੂੰ ਹਕੀਮ ਹੁਰੀ ਵੀ ਆ ਪਹੁੰਚੇ, ਉਨ੍ਹਾਂ ਨੇ ਪਹਿਲਾਂ ਬਹਾਦਰ ਸਿੰਘ ਦਾ ਘਾਉ ਬੰਨ੍ਹਣਾ ਚਾਹਿਆ, ਪਰ ਬਹਾਦਰ ਸਿੰਘ ਨੇ ਕਿਹਾ ਕਿ ਪਹਿਲਾਂ ਜ਼ੈਨਬ ਨੂੰ ਹੋਸ਼ ਵਿਚ ਲੈ ਆਓ॥ ਹਕੀਮ ਜੀ ਨੇ ਆਪਣੇ ਮਦਾਰੀ ਵਾਲੇ ਥੈਲੇ ਵਿਚੋਂ ਇਕ ਦਵਾਈ ਕੱਢੀ ਜੋ ਜ਼ੈਨਬ ਦੇ ਮੱਥੇ ਤੇ ਲਾਈ ਗਈ।