ਪੰਨਾ:ਦਲੇਰ ਕੌਰ.pdf/76

ਵਿਕੀਸਰੋਤ ਤੋਂ
(ਪੰਨਾ:Daler kaur.pdf/76 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੭੪ )

ਵੇਲੇ ਨਾਦਰ ਕਿਸ ਕੰਮ ਆਇਆ ਹੈ, ਕੋਈ ਸੁੱਖ ਦੀ ਖ਼ਬਰ ਹੋਵੇ? ਏਨੇ ਚਿਰ ਨੂੰ ਨਾਦਰ ਪਹੁੰਚ ਗਿਆ। ਚੇਹਰੇ ਉੱਤੇ ਗ਼ਮ ਅਤੇ ਚਿੰਤਾ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਸਨ, ਇੱਜ਼ਤ ਬੇਗ ਨੇ ਉਸਦੇ ਦਿਲ ਦਾ ਹਾਲ ਉਸਦੇ ਚੇਹਰੇ ਤੋਂ ਹੀ ਲਖ ਲਿਆ ਅਤੇ ਸ਼ੋਕਤ੍ਰ ਮੂੰਹ ਬਨਾ ਕੇ ਕਾਹਲੀ ਨਾਲ ਪੁੱਛਿਆ "ਕਿਉਂ ਨਾਦਰ? ਕੀਹ ਗੱਲ ਹੈ? ਤੇਰਾ ਅਜੇਹਾ ਭੈੜਾ ਹਾਲ ਕਿਉਂ ਹੈ? ਸੁੱਖ ਤਾਂ ਹੈ?"

ਨਾਦਰ-ਚਾਚਾ ਜੀ! ਕੁਝ ਨਾ ਪੁੱਛੋ। ਸਾਰੀ ਇੱਜ਼ਤ ਹੁਰਮਤ ਖ਼ਾਕ ਵਿੱਚ ਮਿਲ ਗਈ।

ਇੱਜ਼ਤ ਬੇਗ-ਕਿਉਂ? ਕੀ ਗੱਲ ਹੋਈ?
ਨਾਦਰ-ਕੀ ਦੱਸਾਂ, ਕੁਝ ਨਹੀਂ ਅਹੁੜਦੀ।
ਇੱਜ਼ਤ ਬੇਗ-ਤੂੰ ਗੱਲ ਤਾਂ ਕਰ।
ਨਾਦਰ-ਭੈਣ ਜ਼ੈਨਬ ਕਾਫ਼ਰ ਹੋ ਗਈ।
ਇੱਜ਼ਤ ਬੇਗ-ਨਾਦਰ! ਤੇਰੀ ਮੱਤ ਮਾਰੀ ਹੋਈ ਹੈ?

ਸਿੱਧੀ ਤਰਾਂ ਗੱਲ ਕਿਉਂ ਨਹੀਂ ਕਰਦਾ?

ਨਾਦਰ-ਗੱਲ ਕੀ ਕਰਾਂ? ਖ਼ਾਕ! ਚਾਚਾ ਜੀ ਤੁਸੀਂ ਤਾਂ ਦਲੇਰ ਕੌਰ ਨੂੰ ਆਪਣੇ ਅਕਦ ਵਿੱਚ ਲਿਆਉਣ ਲਈ ਫੜਿਆ ਸੀ, ਆਪਣੇ ਇਰਾਦੇ ਵਿੱਚ ਤੁਸੀਂ ਤਾਂ ਕਾਮਯਾਬ ਨਾ ਹੋਏ, ਪਰ ਸਾਡੀ ਜ਼ੈਨਬ (ਖ਼ੁਦਾ ਉਸਨੂੰ ਗ਼ਾਰਤ ਕਰੇ) ਉਸਦੇ ਪਤੀ ਬਹਾਦਰ ਸਿੰਘ ਪਰ ਮੋਹਿਤ ਹੋ ਕੇ ਨਿਕਲ ਗਈ।

ਇੱਜ਼ਤ ਬੇਗ--(ਦੰਦੀਆਂ ਕਰੀਚਕੇ) ਹੈਂ? ਕੀ ਏਹ ਮੁਮਕਿਨ ਹੈ? ਨਾਦਰ! ਛੇਤੀ ਦੱਸ? ਓਹ ਕੁਤੀਆ