ਪੰਨਾ:ਦਲੇਰ ਕੌਰ.pdf/83

ਵਿਕੀਸਰੋਤ ਤੋਂ
(ਪੰਨਾ:Daler kaur.pdf/83 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੧ )

ਵਿੱਚ ਲੱਗਾ ਰਹਿੰਦਾ ਸੀ। ਜਦੋਂ ਤੋਂ ਇਸਦੀ ਨਜ਼ਰ ਦਲੇਰ ਕੌਰ ਪਰ ਟਿਕੀ ਓਦੋਂ ਤੋਂ ਓਸਦੀ ਨਜ਼ਰ ਜ਼ੈਨਬ ਵੱਲੋਂ ਤਾਂ ਹਟ ਗਈ, ਪਰ ਉਸ ਨਾਲ ਨਰਾਜ਼ ਅਜੇ ਵੀ ਰਹਿੰਦਾ ਸੀ। ਜਿਨ੍ਹਾਂ ਲੋਕਾਂ ਨੂੰ ਵਿਚਲੇ ਭੇਤ ਦਾ ਪਤਾ ਸੀ ਓਹ ਹੈਰਾਨ ਸਨ ਕਿ ਇੱਜ਼ਤਬੇਗ ਜ਼ੈਨਬ ਨੂੰ ਲੱਭਣ ਲਈ ਕਿਸ ਤਰ੍ਹਾਂ ਤਿਆਰ ਹੋ ਪਿਆ? ਪਰ ਅਸਲ ਵਿੱਚ ਗੱਲ ਇਹ ਸੀ ਕਿ ਉਸਦੇ ਦਿਲ ਵਿੱਚੋਂ ਅਜੇ ਦਲੇਰ ਕੌਰ ਦਾ ਖਿਆਲ ਨਹੀਂ ਗਿਆ ਸੀ। ਦਲੇਰ ਕੌਰ ਜਦ ਦੀ ਕੈਦਖਾਨਿਓਂ ਨਿਕਲ ਗਈ ਸੀ, ਇਹ ਬੜਾ ਹੀ ਚਿੰਤਾਤੁਰ ਰਹਿੰਦਾ ਸੀ। ਖੁਲ-ਮਖੁਲ੍ਹਾ ਓਸਨੂੰ ਲੱਭਣ ਜਾ ਨਹੀਂ ਸਕਦਾ ਸੀ, ਕਿਉਂਕਿ ਕਈ ਵਾਰੀ ਮੂੰਹ ਭਨਾ ਚੁੱਕਾ ਸੀ। ਹੁਣ ਏਹ ਜ਼ੈਨਬ ਦੇ ਬਹਾਨੇ ਦਿਲ ਵਿੱਚ ਦਲੇਰ ਕੌਰ ਦੇ ਲੱਭਣ ਦੀ ਕਾਮਨਾ ਲੈ ਕੇ ਤਿਆਰ ਹੋਇਆ ਸੀ।

ਫ਼ੌਜ ਤਿਆਰ ਹੋ ਗਈ ਅਤੇ ਇੱਜ਼ਤਬੇਗ ਤੇ ਨਾਦਰ ਰੋਟੀ ਪਾਣੀ ਖਾ ਕੇ ਦੁਪਹਿਰ ਵੇਲੇ ਹੀ ਫੌਜ ਨੂੰ ਲੈਕੇ ਰਵਾਨਾ ਹੋ ਪਏ।

ਪਰਛਾਵੇਂ ਢਲ ਗਏ, ਸੂਰਜ ਦੇਵਤਾ ਵਾਹੋ ਦਾਹੀ ਪੱਛਮ ਵਲ ਨੂੰ ਭੱਜੇ ਜਾ ਰਹੇ ਹਨ, ਦੁਪਹਿਰ ਦੀ ਕੜਕਦੀ ਧੂਪ ਤੋਂ ਡਰਦੇ ਮਾਰੇ ਲੁਕੇ ਹੋਏ ਜੀਵ ਠੰਢ ਪਸਰਦੀ ਵੇਖਕੇ ਆਲ੍ਹਣਿਆਂ ਵਿੱਚੋਂ ਬਾਹਰ ਨਿਕਲ ਰਹੇ ਹਨ, ਇਸ ਵੇਲੇ ਇੱਕ ਵੱਡੇ ਬ੍ਰਿਛ ਦੀ ਛਾਂ ਦੇ ਹੇਠਾਂ ਬਹਾਦਰ ਸਿੰਘ ਅਤੇ ਜ਼ੈਨਬ ਇਸ ਪ੍ਰਕਾਰ ਖੁੱਲ੍ਹੀਆਂ ਡੁੱਲ੍ਹੀਆਂ ਗੱਲਾਂ ਕਰ ਰਹੇ ਹਨ:-