ਪੰਨਾ:ਦਲੇਰ ਕੌਰ.pdf/91

ਵਿਕੀਸਰੋਤ ਤੋਂ
(ਪੰਨਾ:Daler kaur.pdf/91 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੯ )

ਹੀ ਨਹੀਂ, ਅਤੇ ਨਾ ਹੀ ਓਹ ਨਿਭ ਸੱਕਦਾ ਹੈ।

ਬਹਾਦਰ ਸਿੰਘ-ਏਹ ਗੱਲ ਨਹੀਂ, ਮੈਂ ਪ੍ਰੇਮ ਨੂੰ ਪਵਿੱਤ੍ਰ ਚੀਜ਼ ਮੰਨਦਾ ਹਾਂ ਅਤੇ ਇਹ ਵੀ ਮੰਨਦਾ ਹਾਂ ਕਿ ਪ੍ਰੇਮ ਨਿਭ ਸੱਕਦਾ ਹੈ।

ਜ਼ੈਨਬ-ਕਿਸਤਰ੍ਹਾਂ?

ਬਹਾਦਰ ਸਿੰਘ-ਸੁਣੋ! ਪ੍ਰੇਮ ਉਸ ਚੀਜ਼ ਨਾਲ ਨਿਭ ਸੱਕਦਾ ਹੈ, ਜੋ ਨਾਸਮਾਨ ਨਾ ਹੋਵੇ। ਤੁਹਾਡਾ ਪ੍ਰੇਮ ਮੇਰੇ ਨਾਲ ਹੈ। ਮੈਂ ਅੱਜ ਨਾ ਮੋਇਆ ਕੱਲ੍ਹ, ਕੱਲ ਨਾ ਮੋਇਆ ਪਰਸੋਂ, ਜਦ ਮੈਂ ਮੋਇਆ ਤੁਹਾਡੇ ਏਸ ਪ੍ਰੇਮ ਨੂੰ ਕੁਝ ਦਿਨ ਸੋਗ ਰਹੇਗਾ, ਬੱਸ ਫੇਰ ਨਾ ਮੈਂ ਤੇ ਨਾ ਪ੍ਰੇਮ।

ਜ਼ੈਨਬ-ਪ੍ਰੇਮ ਨਿਭਾਉਣਾ ਤਾਂ ਏਹ ਹੈ ਕਿ ਜਦ ਪ੍ਰੀਤਮ ਮੋਇਆ ਨਾਲ ਹੀ ਆਪ ਵੀ ਚੱਲਦੇ ਹੋਏ। ਬੱਸ ਪ੍ਰੇਮ ਨਿਭ ਗਿਆ, ਪਰ ਆਪ ਮਰਨੋਂ ਵੀ ਰੋਕਦੇ ਹੋ।

ਬਹਾਦਰ ਸਿੰਘ-ਬੱਸ ਏਹੋ ਤਾਂ ਭੁਲੱਕੜ ਹੈ, ਪਰੇਮੀ ਆਪਣੇ ਆਪ ਨੂੰ ਕਦੇ ਜਿਊਂਦਾ ਸਮਝਦੇ ਹੀ ਨਹੀਂ।

ਜ਼ੈਨਬ-ਤੁਹਾਡੀਆਂ ਗੱਲਾਂ ਜੱਗ ਤੋਂ ਨਿਆਰੀਆਂ ਹੀ ਹਨ।

ਬਹਾਦਰ ਸਿੰਘ-ਹਾਂ, ਸੁਣੋ! ਪਰੇਮ ਓਸ ਚੀਜ਼ ਨਾਲ ਨਿਭ ਸੱਕਦਾ ਹੈ, ਜੋ ਨਾਸ ਹੋਣ ਵਾਲੀ ਨਾ ਹੋਵੇ। ਜਿਸ ਤਰ੍ਹਾਂ ਗੁੱਡੀ ਦਾ ਪਰੇਮ ਡੋਰ ਤੇ ਹਵਾ ਦੇ ਸਿਰ ਉੱਤੇ ਹੈ, ਜੇ ਹਵਾ ਵੀ ਰਹੇ ਅਰ ਭੋਰ ਵੀ ਨਾ ਟੁੱਟੇ ਤਾਂ ਪਰੇਮ ਕਾਇਮ,ਜੇ ਇੱਕ ਚੀਜ਼ ਨਾਸ ਹੋ ਗਈ,ਪਰੇਮ ਉੱਡ ਗਿਆ। ਏਸੇਤਰ੍ਹਾਂ ਜੀਵ ਦਾ ਪਰੇਮ ਜੇਕਰ ਓਸ ਚੀਜ਼ ਨਾਲ ਹੋਵੇ, ਜੋ ਨਾਸਮਾਨ ਨਾ