ਪੰਨਾ:ਦਲੇਰ ਕੌਰ.pdf/95

ਵਿਕੀਸਰੋਤ ਤੋਂ
(ਪੰਨਾ:Daler kaur.pdf/95 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਚੋਰੀ ਯਾਰੀ , ਆਦਿ ਕੁਕਰਮ ਕਰਕੇ ਵੀ ਉਸ ਨੂੰ ਰੁਪਯਾ ਪੈਦਾ ਕਰਕੇ ਦੇਂਦਾ ਹੈ ਅਤੇ ਉਸਦੇ ਬਦਲੇ ਪਰੇਮ ਲੈਂਦਾ ਹੈ, ਯਾਂ ਜੇ ਕਿਸੇ ਦਾ ਪ੍ਰੀਤਮ ਕਿਸੇ ਹੋਰ ਗੱਲ ਪਰ ਰੀਝਦਾ ਹੋਵੇ ਤਾਂ ਓਹ ਹਰ ਤਰ੍ਹਾਂ ਦੇ ਯਤਨ ਕਰਕੇ ਵੀ ਓਹ ਗੱਲ ਪੂਰੀ ਕਰਕੇ ਆਪਣੇ ਪ੍ਰੀਤਮ ਨੂੰ ਪ੍ਰਸੰਨ ਕਰਦਾ ਹੈ। ਏਸੇ ਤਰ੍ਹਾਂ ਏਥੇ, ਇਕਰਸ ਪ੍ਰੀਤਮ ਵਾਹਿਗੁਰੂ ਨੂੰ ਪ੍ਰਸੰਨ ਕਰਨ ਲਈ ਭੀ ਓਹਨਾਂ ਗੱਲਾਂ ਦੀ ਲੋੜ ਹੁੰਦੀ ਹੈ ਜੋ ਉਸਨੂੰ ਪ੍ਰਸੰਨ ਕਰਨ ਵਾਲੀਆਂ ਹੋਣ। ਦੁਨੀਆਂ ਦੇ ਵਿੱਚ ਜੇ ਕੋਈ ਆਦਮੀ ਦੂਜੇ ਨੂੰ ਆਪਣਾ ਮਿਤ੍ਰ ਬਣਾਉਣਾ ਚਾਹੇ ਤਾਂ ਓਹ ਓਸਦੇ ਬਾਲ ਬੱਚਿਆਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ। ਏਸੇ ਤਰ੍ਹਾਂ ਵਾਹਿਗੁਰੂ ਨੂੰ ਪਿਆਰਾ ਬਣਾਉਣ ਲਈ ਉਸਦੇ ਬਾਲ ਬੱਚੇ ਨਾਲ ਪਿਆਰ ਕਰਨਾ ਪਹਿਲੀ ਗੱਲ ਹੈ। ਉਸਦੇ ਬਾਲ ਬੱਚੇ ਸਾਰੀ ਦੁਨੀਆਂ ਦੇ ਲੋਕ ਹਨ, ਇਸ ਕਰਕੇ ਵਾਹਿਗੁਰੂ ਦੇ ਪਰੇਮੀ ਦਾ ਇਹ ਪਹਿਲਾ ਫਰਜ਼ ਹੈ ਕਿ ਹਰ ਇਕ ਪ੍ਰਾਣੀ ਮਾਤ੍ਰ ਨੂੰ ਆਪਣੇ ਪ੍ਰੀਤਮ ਦੇ ਪੁਤ੍ਰ ਜਾਣ ਕੇ ਪਿਆਰ ਕਰੇ।

ਜ਼ੈਨਬ-ਫੇਰ ਤੁਸੀਂ ਮੁਸਲਮਾਨਾਂਨੂੰ ਕਿਉਂ ਮਾਰਦੇਹੋ?

ਬਹਾਦਰ ਸਿੰਘ-ਇਹ ਵੀ ਅਸੀਂ ਵਾਹਿਗੁਰੂਦੇ ਪੁਤ੍ਰਾਂ ਨਾਲ ਪਿਆਰ ਕਰਦੇ ਹਾਂ, ਅੱਜ ਕੱਲ ਦੇ ਮੁਸਲਮਾਨ ਵੀ ਵਾਹਿਗੁਰੂ ਦੇ ਪੁੱਤ੍ਰ ਤਾਂ ਹਨ, ਪਰ ਇਹ ਆਪਣੇ ਪਿਤਾ ਦੇ ਹੁਕਮਾਂ ਦਾ ਪਾਲਨ ਨਾ ਕਰਦੇ ਹੋਏ ਰਾਜੇ ਹੰਕਾਰ ਵਿਚ ਮੱਤੇ ਹੋਏ ਦੂਜੇ ਭਰਾਵਾਂ ਨੂੰ ਜੋ ਏਹਨਾਂ ਪਾਸੋਂ ਕਮਜ਼ੋਰ ਹਨ, ਦੁੱਖ ਦੇਂਦੇ ਹਨ। ਅਸੀਂ ਵਾਹਿਗੁਰੂ ਦੇ