ਪੰਨਾ:ਧਰਮੀ ਸੂਰਮਾਂ.pdf/44

ਵਿਕੀਸਰੋਤ ਤੋਂ
(ਪੰਨਾ:Dharami Soorma.pdf/44 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨

ਜਦੋਂ ਹਰਫੂਲ ਨੇ ਰਫਲ ਛਡੀ ਹੈ। ਘੋੜਿਆਂ ਨੂੰ ਲਾਉਂਦੇ ਅਸਵਾਰ ਅੱਡੀ ਹੈ। ਗੋਲੀ ਬਜੀ ਜਾਕੇ ਝਟ ਠਾਨੇਦਾਰ ਕੇ। ਆਇਆ ਹਰਫੂਲ ਓਏ ਕਹੇ ਉਚਾਰ ਕੇ। ਗੇੜਾ ਖਾਕੇ ਡਿਗਦਾ ਜਾਂ ਠਾਨੇਦਾਰ ਸੀ। ਘੋੜੀਆਂ ਭਜਾਗੇ ਨਾਲ ਦੇ ਸਵਾਰ ਸੀ। ਇਕ ਦੂਜੇ ਕਨੀਂ ਦੇਖੇ ਨਾ ਨਿਹਾਰ ਕੇ। ਆਇਆ ਹਰਫੂਲ ਸੀ। ਹੋਰ ਖੜਾ ਲਗਾ ਕਰਨੇ ਨਜ਼ੂਲ ਸੀ। ਭੇਸ ਬਦਲਾਵੇ ਕਮ ਹੋਸ਼ਿਆਰ ਕੇ। ਆਇਆ ਹਰਫੂਲ ਓਏ ਕਹੇ ਉਚਾਰ ਕੇ। ਬਨੇ ਜ਼ਿਮੀਂਦਾਰ ਸੀ ਕਰੀਆ ਬਾਹੀ ਦਾ। ਚਕਦਾ ਕਦਮ ਰੂਮ ਧਾਰ ਰਾਹੀ ਦਾ। ਰਫਲ ਛੁਪਾਲੀ ਭੋਧਾ ਲੱਕ ਮਾਰ ਕੇ। ਆਇਆ ਹਰਫੂਲ ਓਏ ਕਹੇ ਉਚਾਰ ਕੇ। ਚਲੋ ਚੱਲ ਪਹੁੰਚਦਾ ਟੂਰਨੇ ਪਾਸ ਜੀ। ਸੂਰਮੇਂ ਕੋ ਲਗੀ ਪੁਜਕੇ ਪਿਆਸ ਜੀ। ਪਾਨੀ ਪੀਣ ਜਾਂਦਾ ਕਦਮ ਸਹਾਰਕੇ ਆਇਆ ਹਰਫੂਰ ਓਏ ਕਹੇ ਉਚਾਰ ਕੇ। ਦੇਖਕੇ ਮਕਾਨ ਇਕ ਜ਼ਿਮੀਂਦਾਰ ਦਾ। ਅਗੇ ਬੈਠੀ ਬੁਢੀ ਓਸ ਕੋ ਉਚਾਰ ਦਾ। ਜਗਤ ਰਾਮ ਲਿਖੇ ਹਾਲ ਜਿਉਂ ਚਤਾਰ ਕੇ। ਆਇਆ ਹਰਫੂਲ ਓਏ ਕਹੇ ਉਚਾਰ ਕੇ।

ਕਬਿਤ

ਏਹਤਾਂ ਸੀ ਟੁਰਨੇ ਬੈਠਾ ਪਾਣੀ ਮੰਗੇ ਮਾਈ ਪਾਸੋਂ ਵਿਚ