ਪੰਨਾ:ਧੁਪ ਤੇ ਛਾਂ.pdf/106

ਵਿਕੀਸਰੋਤ ਤੋਂ
(ਪੰਨਾ:Dhup te chan.pdf/106 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)

ਦੇਂਦੇ ਰਹੋਗੇ। ਬੜੇ ਮਜ਼ੇ ਨਾਲ ਦਿਨ ਲੰਘੇ ਸਨ। ਅਸਲ ਵਿੱਚ ਅਮੀਰ ਦੀ ਲੜਕੀ ਨੂੰ ਗਰੀਬ ਘਰ ਵਿਚ ਵਿਆਹ ਦੇਣ ਵਰਗਾ ਹੋਰ ਕੋਈ ਪਾਪ ਨਹੀਂ। ਇਹ ਆਖਦੀ ਹੋਈ ਉਹ ਆਪਣੇ ਤਾਹਨੇ ਮੇਹਣਿਆਂ ਨਾਲ ਪਤੀ ਦੇ ਹਿਰਦੇ ਨੂੰ ਚਕਨਾਂਚੂਰ ਕਰਦੀ ਹੋਈ ਉਹ ਅੰਦਰ ਚਲੀ ਗਈ।

ਕੋਈ ਇਕ ਮਹੀਨੇ ਪਿਛੋਂ ਪਤੀ ਪਤਨੀ ਦੀ ਇਹ ਪਹਿਲੀ ਮੇਲ ਮੁਲਾਕਾਤ ਹੋਈ।

ਅੰਦਰ ਜਾਕੇ ਇੰਦੂ ਨੇ ਆਪਣਾ ਖਾਸ ਕਮਰਾ ਵੇਖਿਆ ਉਹ ਬੜੀ ਹੈਰਾਨ ਹੋਈ ਕਿ ਮਕਾਨ ਦੇ ਬਾਕੀ ਕਮਰਿਆਂ ਵਾਂਗੂੰ ਇਥੇ ਵੀ ਉਹਦੀ ਹਰ ਇਕ ਚੀਜ਼ ਸਾਫ ਸੁਥਰੀ ਕਰਕੇ ਰੱਖੀ ਹੋਈ ਹੈ।

ਨੌਕਰਾਣੀ ਨੂੰ ਪੁਛਿਆ, ਐਨੀ ਸਫਾਈ ਕਿਉਂ ਕੀਤੀ ਸੀ?

ਉਸਨੇ ਕਿਹਾ, ਬਾਬੂ ਜੀ ਆਖਦੇ ਸਨ ਕਿ ਤੁਸੀਂ ਆ ਰਹੇ ਹੋ, ਇਸ ਵਾਸਤੇ ਜਿੰਨੀ ਹੋ ਸਕੇ ਸਫਾਈ ਕਰੋ।

ਇਹ ਸਭ ਕੁਝ ਮੇਰੇ ਆਉਣ ਤੇ ਹੋਇਆ ਹੈ।

ਹਾਂ ਜੀ, ਸਭ ਕੁਝ ਤੁਹਾਡੇ ਵਾਸਤੇ ਹੀ ਹੋਇਆ ਹੈ। ਬਾਬੂ ਜੀ ਨੇ ਕਿਹਾ ਸੀ ਤੁਹਾਨੂੰ ਮੈਲੀ ਕੁਚੈਲੀ ਥਾਂ ਚੰਗੀ ਨਹੀਂ ਲਗਦੀ। ਇਸੇ ਕਰ ਕੇ ਅਜ ਤਿੰਨਾਂ ਦਿਨਾਂ ਤੋਂ...।

ਇੰਦੂ ਆਪਣੇ ਮਨ ਦੇ ਅੰਦਰ ਹੀ ਅੰਦਰ ਬੜੀ ਫੁੱਲੀ। ਉਹਦੇ ਪੇਰ ਭੋਂ ਤੇ ਨਹੀਂ ਸਨ ਲਗਦੇ, ਕਿ ਬਾਬੂ ਜੀ ਮੇਰਾ ਐਨਾ ਰੋਹਬ ਮੰਨਦੇ ਹਨ। ਉਤੋਂ ਉਤੋਂ ਸਹਿਜ ਭਾ ਨਾਲ ਕਹਿਣ ਲੱਗੀ ਗੰਦਗੀ ਹੋਰ ਕੀਹਨੂੰ ਚੰਗੀ