ਪੰਨਾ:ਧੁਪ ਤੇ ਛਾਂ.pdf/118

ਵਿਕੀਸਰੋਤ ਤੋਂ
(ਪੰਨਾ:Dhup te chan.pdf/118 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)

ਚੰਗੀ ਗਲ, ਬੀਬੀ ਜੀ ਵਿਕਾ ਦਿਆਂਗਾ।

ਕੰਡਾ ਲਿਆਂਦਾ ਜੇ ਤੋਲ ਕੇ ਵੇਖੋ ਤਾਂ ਸਹੀ ਕਿੰਨੇ ਰੁਪਇਆਂ ਵਿਚ ਮੁਕਦੀਆਂ ਹਨ, ਮੈਨੂੰ ਰੁਪੈ ਕੱਲ ਹੀ ਚਾਹੀਦੇ ਹਨ।

'ਹਾਂ ਕੱਲ੍ਹ ਹੀ ਦੇ ਦੇਵਾਂਗਾ!' ਸੁਨਿਆਰੇ ਨੇ ਚੂੜੀਆਂ ਫੜ ਕੇ ਆਖਿਆ। ਇਹ ਤਾਂ ਬਿਲਕੁਲ ਨਵੀਂ ਚੀਜ਼ ਹੈ, ਵੇਚਣ ਨਾਲ ਘਾਟਾ ਹੀ ਪਏਗਾ।'

ਪੈਣ ਦਿਉ! ਜਦ ਕੋਈ ਚੀਜ਼ ਮਨੋਂ ਉਤਰ ਜਾਏ ਤਾਂ ਕੀ ਕੀਤਾ ਜਾਵੇ। ਮੈਨੂੰ ਇਹ ਨਹੀਂ ਚੰਗੀਆਂ ਲਗਦੀਆਂ! ਸੱਚ ਇਹ ਗਲ ਬਾਬੂ ਜੀ ਹੋਰਾਂ ਨੂੰ ਨ ਦਸਣੀ।

ਬਾਬੂ ਜੀ ਤੋਂ ਚੋਰੀ ਗਹਿਣੇ ਖਰੀਦਣ ਵਾਲਾ ਇਹ ਸੁਨਿਆਰਾ ਸਭ ਕੁਝ ਜਾਣਦਾ ਸੀ। ਉਹ ਚੂੜੀਆਂ ਲੈ ਕੇ ਹੱਸਦਾ ਹੋਇਆ ਚਲਿਆ ਗਿਆ।



੬.

ਡਾਕਟਰ ਸਾਹਿਬ, ਕੋਈ ਪੰਜ ਛੇ ਸੋ ਸ਼ੀਸ਼ੀਆਂ ਦਵਾਦੀਆਂ ਪੀ ਚੁਕੇ ਹਨ, ਪਰ ਛਾਤੀ ਦਾ ਦਰਦ ਹਾਲੇ ਵੀ ਨਹੀਂ ਹਟਿਆ।

'ਨਹੀਂ ਹਟਿਆ? ਉਹਨਾਂ ਤਾਂ ਏਦਾਂ ਨਹੀਂ ਕਿਹਾ।'

ਤੁਸੀਂ ਤਾਂ ਜਾਣਦੇ ਹੋ ਉਨ੍ਹਾਂ ਦਾ ਸੁਭਾ ਹੀ ਇਹੋ ਜਿਹਾ ਹੈ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਬੀਮਾਰੀ