ਪੰਨਾ:ਧੁਪ ਤੇ ਛਾਂ.pdf/138

ਵਿਕੀਸਰੋਤ ਤੋਂ
(ਪੰਨਾ:Dhup te chan.pdf/138 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੫)

੯.

ਉਸ ਦਿਨ ਸ਼ਾਮ ਤੋਂ ਪਹਿਲਾਂ ਹੀ ਅਸਮਾਨ ਤੇ ਕਾਲੀਆਂ ਘਟਾ ਚੜ੍ਹ ਆਈਆਂ ਤੇ ਮੀਂਹ ਪੈਣ ਲੱਗ ਪਿਆ। ਇੰਦੂ ਆਪਣੀ ਲੜਕੀ ਦੇ ਨਾਲ ਬਿਸਤਰੇ ਤੇ ਸੌਂ ਗਈ। ਅਜ ਉਹਦਾ ਛੋਟਾ ਭਣਵੱਈਆ ਆਇਆ ਹੈ। ਉਹਨੂੰ ਖੁਆਉਣ ਪਿਆਉਣ ਸਮੇਂ ਭਾਂਡਿਆਂ ਦੀ ਅਵਾਜ਼ ਲਾਗਲੇ ਕਮਰਿਉਂ ਇੰਦੂ ਨੂੰ ਆ ਰਹੀ ਸੀ। ਸ਼ੱਪਾ ਸ਼ੱਪ ਤੇ ਠੰਡਾ ਮਖੌਲ ਵੀ ਕੀਤਾ ਜਾ ਰਿਹਾ ਸੀ। ਇਹ ਸਭ ਕੁਝ ਇੰਦੂ ਦੇ ਦਿਲ ਤੇ ਇਕ ਖਾਸ ਕਿਸਮ ਦਾ ਅਸਰ ਪਾ ਰਿਹਾ ਸੀ। ਉਹਨੂੰ ਆਪਣੇ ਆਪ ਵਿਚ ਕੁਝ ਲੱਜਾ ਤੇ ਘਾਟਾ ਜਿਹਾ ਪ੍ਰਤੀਤ ਹੋ ਰਿਹਾ ਸੀ।

ਉਹਨੂੰ ਮੇਦਨੀ ਪੁਰ ਆਇਆਂ ਤਿੰਨ ਮਹੀਨੇ ਹੋ ਗਏ ਹਨ। ਛੋਟੀ ਭੈਣ ਵੀ ਆਈ ਹੋਈ ਹੈ। ਉਸਦੇ ਪਤੀ ਏਨੇ ਚਿਰ ਵਿਚ ਪੰਜ ਛੇ ਫੇਰੇ ਮਾਰ ਗਏ ਹਨ, ਪਰ ਨਰੇਇੰਦ੍ਰ ਇਕ ਵਾਰੀ ਵੀ ਨਹੀਂ ਆਇਆ ਤੇ ਨਾਂ ਉਸਨੇ ਚਿੱਠੀ ਭੇਜ ਕੇ ਖਬਰ ਹੀ ਪੁੱਛੀ ਹੈ।

ਸਾਰੇ ਲੋਕੀ ਇਸ ਗਲ ਨੂੰ ਵਿਚਾਰ ਰਹੇ ਹਨ ਤੇ ਕਈ ਜਨਾਨੀਆਂ ਤਾਂ ਆਪੋ ਵਿਚ ਦੀ ਮੰਹ ਜੋੜ ਜੋੜ ਗੱਲਾਂ ਵੀ ਕਰਨ ਲੱਗ ਪਈਆਂ ਹਨ। ਛੋਟੇ ਭਣਵਈਏ ਸਾਹਮਣੇ ਕਿਤੇ ਇਹ ਗੱਲ ਨ ਤੁਰ ਪਏ, ਏਸੇ ਕਰਕੇ ਇੰਦੂ ਭੱਜ ਕੇ