ਪੰਨਾ:ਧੁਪ ਤੇ ਛਾਂ.pdf/147

ਵਿਕੀਸਰੋਤ ਤੋਂ
(ਪੰਨਾ:Dhup te chan.pdf/147 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੪)

ਮੈਂ ਪਿਉ ਦੇ ਪਿਉ ਦੀ ਵੀ ਪ੍ਰਵਾਹ ਨਹੀਂ ਕਰਦਾ।' ਦਾਦੀ ਦੇ ਹੁੰਦਿਆਂ ਮੈਨੂੰ ਕਿਸੇ ਕੋਲੋਂ ਡਰਨ ਦੀ ਲੋੜ ਵੀ ਕੀ ਸੀ? ਕਿਉਂ ਕਿਹੋ ਜਿਹਾ ਉਹ ਹੈ? ਫੇਰ ਛੱਡੋਗੇ ਇਸ ਨੂੰ? ਦਾਦੀ ਬਾਬੇ ਦੇ ਗਲ ਪੈ ਜਾਂਦੀ।

ਬਾਬਾ ਜੀ ਦੇ ਗੁੱਸੇ ਹੋਕੇ ਮੇਰੇ ਪਿਉ ਨੂੰ ਚਿੱਠੀ ਵੀ ਲਿਖਦੇ ਤਾਂ ਉਸੇ ਵੇਲੇ ਹੀ ਉਹਨਾਂ ਦੀ ਅਫੀਮ ਵਾਲੀ ਡੱਬੀ ਲੁਕਾ ਦੇਂਦਾ। ਜਦ ਤਕ ਉਹ ਚਿੱਠੀ ਪਾੜ ਕੇ ਨ ਸੁੱਟ ਦੇਂਦੇ, ਮੈਂ ਅਫੀਮ ਦੀ ਡੱਬੀ ਨ ਦੇਂਦਾ। ਇਸ ਤਰ੍ਹਾਂ ਨਸ਼ੇ ਦੀ ਤੋਟ ਆ ਜਾਣ ਤੇ ਉਹ ਮੈਨੂੰ ਕੁਝ ਨਹੀਂ ਸਨ ਆਖ ਸਕਦੇ ਤੇ ਏਦਾਂ ਮੈਂ ਖੂਬ ਬੁਲੇ ਲੁਟਿਆ ਕਰਦਾ ਸਾਂ।

ਪਰ ਹਰ ਇਕ ਗੱਲ ਦੀ ਹੱਦ ਹੁੰਦੀ ਹੈ। ਮੇਰੇ ਵਾਸਤੇ ਵੀ ਇਹੋ ਈ ਹੋਇਆ। ਬਾਬੇ ਦੇ ਚਾਚੇ ਦੇ ਪੁਤ ਭਰਾ ਬਾਬੂ ਗੋਵਿੰਦ ਅਲਾਬਾਦ ਨੌਕਰੀ ਕਰਦੇ ਸਨ। ਹੁਣ ਇਹ ਪੈਨਸ਼ਨ ਲੈ ਕੇ ਪਿੰਡ ਆ ਗਏ ਸਨ। ਉਹਨਾਂ ਦੇ ਰਿਸ਼ਤੇਦਾਰ ਸ੍ਰੀ ਮਾਨ ਰਜਨੀਕਾਂਤ ਜੀ ਵੀ ਬੀ. ਏ. ਪਾਸ ਕਰਕੇ ਉਹਨਾਂ ਦੇ ਨਾਲ ਆਏ ਸਨ। ਮੈਂ ਉਹਨਾਂ ਨੂੰ ਭਰਾ ਹੀ ਆਖਿਆ ਕਰਦਾ ਸਾਂ। ਪਹਿਲਾਂ ਉਹ ਮੇਰੇ ਬਹੁਤ ਵਾਕਫ ਨਹੀਂ ਸਨ। ਉਹ ਇਥੇ ਬਹੁਤ ਘੱਟ ਆਇਆ ਜਾਇਆ ਕਰਦੇ ਸਨ ਤੇ ਉਹਨਾਂ ਦਾ ਮਕਾਨ ਵੀ ਅੱਡ ਹੀ ਸੀ, ਜੇ ਕਦੇ ਆਉਂਦੇ ਵੀ ਤਾਂ ਮੇਰੇ ਵੱਲ ਬਹੁਤਾ ਧਿਆਨ ਨਹੀਂ ਸਨ ਦੇਂਦੇ। ਜੇ ਕਦੇ ਮੈਂ ਮੱਥੇ ਲੱਗ ਵੀ ਜਾਂਦਾ ਤਾਂ, "ਦਸ ਭਈ ਕੀ ਲਿਖਨਾ ਏਂ, ਕੀ ਪੜ੍ਹਨਾ ਏਂ? ਇਸ ਤੋਂ ਬਿਨਾਂ ਹੋਰ ਕੁਝ ਨ ਆਖਦੇ।

ਹੁਣ ਜਦੋਂ ਉਹ ਆਏ ਤਾਂ ਪਿੰਡ ਪੱਕੇ ਡੇਰੇ ਲਾ ਦਿੱਤੇ