ਪੰਨਾ:ਧੁਪ ਤੇ ਛਾਂ.pdf/154

ਵਿਕੀਸਰੋਤ ਤੋਂ
(ਪੰਨਾ:Dhup te chan.pdf/154 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੧)

ਕਿਉਂ ਨਹੀਂ ਮਿਲਦੀਆਂ, ਇਸਦਾ ਮੈਨੂੰ ਰੰਜ ਵੀ ਬਹੁਤ ਹੁੰਦਾ।

ਛੋਟੇ ਹੁੰਦਿਆਂ ਮੈਂ ਦਾਦੀ ਦੇ ਮੂੰਹੋਂ ਸੁਣਿਆਂ ਸੀ, 'ਕਾਕਾ ਅੱਧਾ ਭੁਖਾ ਰਹਿ ਕੇ ਕਿੱਦਾਂ ਜਵਾਨ ਹੋਵੇਂਗਾ। ਵੇਖ ਖਾਂ ਤੂੰ ਸੁਕ ਕੇ ਤੀਲੇ ਵਰਗਾ ਨਹੀਂ ਹੋ ਗਿਆ?' ਪਰ ਮੈਂ ਦਾਦੀ ਦੇ ਕਹੇ ਅਨੁਸਾਰ ਰੱਜ ਵੇ ਨਹੀਂ ਖਾ ਸਕਦਾ ਸਾਂ। ਭਾਵੇਂ ਮੈਂ ਮਾੜਾ ਹੋ ਗਿਆ ਸਾਂ ਪਰ ਮੈਨੂੰ ਅੱਧਾ ਭੁੱਖਾ ਰਹਿਣਾ ਹੀ ਚੰਗਾ ਲਗਦਾ ਸੀ। ਹੁਣ ਪਤਾ ਲੱਗਾ ਕਿ ਉਸ ਅੱਧੇ ਭੁਖੇ ਰਹਿਣ ਵਿਚ ਤੇ ਏਸ ਅੱਧ ਭੁਖੇ ਰਹਿਣ ਵਿਚ ਕਿੰਨਾਂ ਫਰਕ ਹੈ, ਮੈਨੂੰ ਅਗੇ ਕਦੇ ਵੀ ਇਹ ਅਨਭਵ ਨਹੀਂ ਸੀ ਹੋਇਆ ਕਿ ਜੇ ਕਿਸੇ ਨੂੰ ਰੱਜ ਕੇ ਖਾਣ ਨੂੰ ਨਾ ਮਿਲੇ ਤਾਂ ਉਸ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ। ਪਹਿਲਾਂ ਪਤਾ ਨਹੀਂ ਮੈਂ ਕਿੰਨੀ ਵੇਰਾਂ ਬਾਬੇ ਦੀ ਥਾਲੀ ਵਿਚ ਪਾਣੀ ਪਾ ਕੇ ਉਹਦੀ ਰੋਟੀ ਖਰਾਬ ਕਰ ਚੁਕਿਆ ਹਾਂ। ਦਾਦੀ ਜਦ ਰੋਟੀ ਖਾ ਰਹੀ ਹੁੰਦੀ ਸੀ ਤਾਂ ਉਸ ਤੇ ਕਤੂਰਾ ਸੁਟ ਕੇ ਖਰਾਬ ਕਰ ਦੇਂਦਾ ਸਾਂ। ਪਰ ਉਹਨਾਂ ਦੀਆਂ ਅੱਖਾਂ ਵਿਚ ਅੱਥਰੂ ਕਦੇ ਨਹੀਂ ਸਨ ਆਏ, ਦਾਦਾ ਦਾਦੀ, ਬਾਬਾ ਤੇ ਹੋਰ ਟੱਬਰ ਦੇ ਜੀਅ, ਜਿਨ੍ਹਾਂ ਦੀ ਰੋਟੀ ਮੈਂ ਜਾਣ ਬੁਝ ਕੇ ਖਰਾਬ ਕਰ ਦੇਂਦਾ ਸਾਂ, ਉਹਨਾਂ ਬਦਲੇ ਮੇਰੀਆਂ ਅੱਖਾਂ ਵਿਚੋਂ ਕਦੇ ਪਾਣੀ ਨਹੀਂ ਸੀ ਸਿੰਮਿਆ। ਪਰ ਏਸ 'ਗਦਾ ਧਰ' ਲਈ ਜੋ ਨਾ ਆਪਣੀ ਜਾਤ ਗੋਤ ਵਿਚ ਹੈ, ਕੋਈ ਮੇਰੀਆਂ ਅੱਖਾਂ ਜਲ ਹਾਰ ਹੋ ਜਾਂਦੀਆਂ ਹਨ? ਮੈਂ ਉਸਨੂੰ ਕਿਉਂ ਅੱਧ-ਭੁਖਾ ਨਹੀਂ ਵੇਖ