ਪੰਨਾ:ਧੁਪ ਤੇ ਛਾਂ.pdf/37

ਵਿਕੀਸਰੋਤ ਤੋਂ
(ਪੰਨਾ:Dhup te chan.pdf/37 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

ਨਾਲ ਕਹਿਣ ਲੱਗਾ, ਬਸ ! ਹੁਣ ਕਿਉਂਂ-ਏਨੇ ਚਿਰ ਨੂੰ ਪਿੱਛੋਂ ਕਿਸੇ ਨੇ ਫੜ ਲਿਆ, ਇਹ ਉਸਦੀ ਇਸਤਰੀ ਸੀ। ਰੋਂਦਾ ਹੋਇਆ ਬੋਲਿਆ ਤੂੰ ਵੀ ਆ ਗਈ ਏਂਂ ?

ਉਹਦੇ ਮੋਢੇ ਤੇ ਸਿਰ ਰੱਖ ਕੇ ਉਹ ਬੇਹੋਸ਼ ਹੋ ਗਿਆ।

ਸ਼ਰਮਾ ਜਿੱਦਾਂ ਥੱਲਿਓਂ ਉਤੇ ਭੱਜੀ ਆਈ ਸੀ,ਵਹੁਟੀ ਨੂੰ ਸ਼ਕ ਪੈ ਗਿਆ ਸੀ, ਕੋਈ ਖਾਸ ਗੱਲ ਹੈ। ਸੋ ਉਹ ਵੀ ਪਿਛੇ ਪਿਛੇ ਆ ਕੇ ਬੂਹੇ ਉਹਲੇ ਖੜੀ ਹੋ ਗਈ ਸੀ । ਉਹਨੇ ਸਭ ਕੁਝ ਸੁਣਿਆਂ ਤੇ ਸਭ ਕੁਝ ਅੱਖੀਂਂ ਵੇਖਿਆ। ਉਹਨੂੰ ਅਸਲੀ ਗੱਲ ਦਾ ਪਤਾ ਲੱਗ ਗਿਆ ਤੇ ਬਹੁਤ ਸਾਰੀ ਸਚਾਈ ਉਹਦੇ ਤੇ ਸੂਰਜ ਦੀ ਰੌਸ਼ਨੀ ਵਾਗੂੰ ਪ੍ਰਗਟ ਹੋ ਗਈ। ਉਸਦੀ ਵੀ ਛਾਤੀ ਦੀ ਧੜਕਣ ਤੇਜ਼ ਹੋ ਗਈ। ਅੱਖਾਂ ਸਾਹਮਣੇ ਧੁੰਦ ਜਹੀ ਛਾਈ ਜਾ ਰਹੀ ਸੀ । ਪਰ ਉਸਨੇ ਆਪਣੇ ਆਪ ਨੂੰ ਸੰਭਾਲ ਕੇ ਇਸ ਮੋਕੇ ਤੇ ਪਤੀ ਨੂੰ ਗੋਦ ਵਿਚ ਲੈ ਲਿਆ।