ਪੰਨਾ:ਧੁਪ ਤੇ ਛਾਂ.pdf/62

ਵਿਕੀਸਰੋਤ ਤੋਂ
(ਪੰਨਾ:Dhup te chan.pdf/62 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

੬.

ਬਾਲਪੁਣੇ ਤੋਂ ਜੋ ਕਦੇ ਇਕ ਪਲ ਨਹੀਂ ਵਿਛੜੇ ਸਨ, ਉਹਨਾਂ ਨੂੰ ਆਪੋ ਵਿਚ ਦੀ ਇਕ ਦੂਜੇ ਨੂੰ ਵੇਖਿਆਂਂ ਇਕ ਮਹੀਨਾ ਹੋਗਿਆ ਹੈ । ਮਾਸ਼ੋਯੋ ਇਹ ਸੋਚ ਕੇ ਆਪਣੇ ਆਪਨੂੰ ਸਮਝਾਉਣ ਦੀ ਕੋਸ਼ਸ਼ ਕਰਨ ਲੱਗੀ, ਇਹ ਚੰਗਾ ਹੀ ਹੋਇਆ ਕਿ ਉਸਦਾ ਪ੍ਰੇਮ ਜਾਲ ਜਿਹਦੇ ਵਿਚ ਉਹਨੇ ਮੈਨੂੰ ਫਸਾਇਆ ਹੋਇਆ ਸੀ, ਝਟ ਪਟ ਹੀ ਟੁਟ ਗਿਆ ਹੈ। ਹੁਣ ਉਹਦੇ ਨਾਲ ਮੇਰਾ ਭੋਰਾ ਵੀ ਸਬੰਧ ਨਹੀਂ ਰਿਹਾ। ਇਸ ਸ਼ਾਹੂਕਾਰ ਪਿਉ ਦੀ ਲੜਕੀ ਨੇ ਆਪਣੇ ਪਿਊ ਜੀਉਂਦਿਆਂ ਵੀ ਕਈ ਐਹੋ ਜਹੇ ਉਲਟ ਪੁਲਟ ਕੰਮ ਕਰਨੇ ਚਾਹੇ ਸਨ, ਪਰ ਸਿਰਫ ਬਾਥਨ ਦੇ ਡਰ ਕਰਕੇ ਨਹੀਂ ਕਰ ਸਕੀ। ਅਜ ਉਹ ਖੁਦ ਮੁਖਤਾਰ ਹੈ, ਆਪਣੀ ਮਰਜ਼ੀ ਦੀ ਮਾਲਕ ਆਪ ਹੈ, ਕੋਈ ਰੋਕਣ ਵਾਲਾ ਨਹੀਂ। ਕੋਈ ਪੁਛਣ ਵਾਲਾ ਨਹੀਂ ਕਿ ਕੀ ਕੀਤਾ ਜਾਂ ਕਿਉਂ ਕੀਤਾ ਈ? ਇਸੇ ਇਕ ਗਲ ਨੂੰ ਲੈ ਕੇ ਉਹ ਕਈ ਭੰਨ ਘੜ ਕਰ ਰਹੀ, ਪਰ ਇਕ ਦਿਨ ਵੀ ਉਸਨੇ ਆਪਣੇ ਮਨ-ਮੰਦਰ ਦੇ ਬੂਹੇ ਖੋਲ ਕੇ ਨਹੀਂ ਵੇਖਿਆ ਕਿ ਉਥੇ ਕੀਹਦਾ ਵਾਸ ਹੈ । ਉਹ ਵੇਖਣਾ ਚਾਹੁੰਦੀ ਤਾਂ ਵੇਖ ਸਕਦੀ ਸੀ। ਏਨੇ ਦਿਨ ਉਸਨੇ ਸਿਰਫ ਆਪਣੇ ਆਪਨੂੰ ਹੀ ਧੋਖਾ ਦਿਤਾ ਹੈ।ਇਸ ਇਕਾਂਤ ਕਮਰੇ ਵਿਚ ਜੋ ਮੂਰਤਾਂ ਬੈਠੀਆਂ, ਚੁਪ ਚਾਪ