ਪੰਨਾ:ਧੁਪ ਤੇ ਛਾਂ.pdf/80

ਵਿਕੀਸਰੋਤ ਤੋਂ
(ਪੰਨਾ:Dhup te chan.pdf/80 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਪੈਰ ਕਢਿਆ ਤਾਂ ਮੈਂ ਕੋਠੇ ਤੋਂ ਛਾਲ ਮਾਰ ਕੇ ਮਰ ਜਾਵਾਂਗੀ। ਤੁਸਾਂ ਮੈਨੂੰ ਬਹੁਤ ਦੁੱਖ ਦਿੱਤਾ ਹੈ। ਹੁਣ ਮੈਂ ਹੋਰ ਦੁਖ ਨਹੀਂ ਸਹਿ ਸਕਦੀ ਇਹ ਮੈਂ ਤੁਹਾਨੂੰ ਪੱਕੀ ਤਰ੍ਹਾਂ ਆਖ ਰਹੀ ਹਾਂ।

ਬਾਥਨ ਨੇ ਕੋਈ ਜੁਵਾਬ ਨਹੀਂ ਦਿੱਤਾ। ਚਾਦਰ ਉਤੇ ਲਈ ਤੇ ਪਾਸਾ ਮੋੜ ਕੇ ਸੌਂ ਗਿਆ।


"ਆਪੁ ਗੁਆਈਐ ਤਾ ਸਹੁ ਪਾਈਐ"

ਸੰਧਿਆ ਤੋਂ ਪਿੱਛੋਂ ਇੰਦੂ ਮਤੀ ਨੇ ਥੋੜਾ ਜਿਹਾ ਸ਼ਿੰਗਾਰ ਕਰਕੇ ਆਪਣੇ ਪਤੀ ਦੇ ਕਮਰੇ ਵਿਚ ਜਾਕੇ ਆਖਿਆ, ਕੀ ਬਣ ਰਿਹਾ ਹੈ?

ਨਰੇਇੰਦ੍ਰ ਇਕ ਮਾਸਕ ਪੱਤ੍ਰਕਾ ਪੜ੍ਹ ਰਿਹਾ ਸੀ। ਉਸਨੇ ਬਿਨਾਂ ਕੁਛ ਕਹੇ ਦੇ ਥੋੜਾ ਚਿਰ ਆਪਣੀ ਇਸਤਰੀ ਦੇ ਮੂੰਹ ਵਲ ਵੇਖਦਿਆਂ ਹੋਇਆਂ ਪੱਤ੍ਰਕਾ ਹੀ ਉਹਨੂੰ ਫੜਾ ਦਿੱਤੀ।

ਇੰਦੂ ਨੇ ਖੁਲੇ ਹੋਏ ਪੱਤ੍ਰੇ ਤੇ ਨਜ਼ਰ ਮਾਰਕੇ, ਮੱਥੇ ਤੇ ਤੀਊੜੀ ਪਾਉਂਦੀ ਤੇ ਹੈਰਾਨੀ ਪ੍ਰਗਟ ਕਰਦੀ ਹੋਈ ਨੇ ਕਿਹਾ, 'ਇਹ ਤਾਂ ਤੁਹਾਡੀ ਹੀ ਕਵਿਤਾ ਮਲੂਮ ਹੁੰਦੀ ਹੈ।'