ਪੰਨਾ:ਫ਼ਿਲਮ ਕਲਾ.pdf/10

ਵਿਕੀਸਰੋਤ ਤੋਂ
(ਪੰਨਾ:Film kala.pdf/10 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇ ਕਰਤਾਰ ਸਿੰਘ ਲੁਧਿਆਣੇ ਉਤਰੇ। ਮੋਟਰਾਂ ਦੇ ਅਡੇ ਤੇ ਉਤਰਦਿਆਂ ਹੀ ਉਸ ਨੇ ਕਿਹਾ- 'ਦਿਲਜ਼ੀਤ ਪਹਿਲਾਂ ਰੋਟੀ ਨਾ ਖਾ ਲਈਏ?'

'ਰੋਟੀ ਦੀ ਭਲਾ ਇਸ ਸਮੇਂ ਕੀ ਲੋੜ ਹੈ। ਤੁਸੀਂ ਕਪੜਾ ਖਰੀਦੋ, ਵਾਪਸ ਜਾਣ ਵਾਲੇ ਬਣੀਏ।' ਤਿੰਨ ਵਜ ਚੁਕੇ ਹਨ। ਮੈਂ ਘੰਟਾ ਘਰ ਦੀ ਘੜੀ ਵਲ ਵੇਖਦੇ ਹੋਏ ਕਿਹਾ।

ਚਲੋ ਫੇਰ, ਚਾਹ ਦੀ ਇਕ ਇਕ ਪਿਆਲੀ ਪੀ ਲਈਏ। ਇਹ ਕਹਿੰਦਾ ਹੋਇਆ ਉਹ ਅਡੇ ਤੋਂ ਚਲਿਆ ਅਤੇ ਘੰਟਾ ਘਰ ਦੇ ਸਾਹਮਣੇ ਚੌੜੇ ਬਜਾਰ ਵਲ ਮੁੜਕੇ ਇਕ ਸੋਹਣੇ ਜਿਹੇ ਹੋਟਲ ਚ ਜਾ ਵੜਿਆ, ਮੈਨੂੰ ਵੀ ਉਹਦੇ ਪਿਛੇ ਜਾਣਾ ਪਿਆ। ਉਹ ਹੋਟਲ ਵਿਚ ਵੜਦਾ ਹੀ ਪੌੜੀਆਂ ਚੜ੍ਹਕੇ ਉਪਰਲੀ ਮੰਜ਼ਲ ਵਿਚ ਚਲਾ ਗਿਆ।

ਚਾਹ ਦੂਜੀ ਮੰਜ਼ਲ ਤੇ ਮਿਲਦੀ ਹੈ। ਮੈਂ ਉਪਰਲੀ ਮੰਜ਼ਲ ਦੇ ਬਰਾਂਡੇ ਵਿਚ ਪੈਰ ਰਖਦਿਆਂ ਹੀ ਪੁਛਿਆ।

ਹਾਂ, ਮੈਂ ਕਮਰਾ ਲੈ ਰਖਿਆ ਹੈ ਏਥੇ ਪੰਜ ਰੁਪੈ ਰੋਜ਼ ਤੇ। ਮੈਂ ਜਦ ਵੀ ਪੰਜਾਬ ਆਵਾਂ ਇਥੇ ਹੀ ਠਹਿਰਿਆ ਕਰਦਾ ਹਾਂ। ਇਸ ਵਾਰ ਮਾਸੀ ਨੂੰ ਮਿਲਣ ਤੇ ਜੀ ਕਰ ਆਇਆ ਤਾਂ ਪਿੰਡ ਚਲਾ ਗਿਆ। ਉਸ ਨੇ ਜੇਬ ਵਿਚੋਂ ਚਾਬੀ ਕਢਕੇ ਇਕ ਕਮਰੇ ਦਾ ਦ੍ਰਵਾਜਾ ਖੋਹਲਦੇ

8.