ਪੰਨਾ:ਫ਼ਿਲਮ ਕਲਾ.pdf/64

ਵਿਕੀਸਰੋਤ ਤੋਂ
(ਪੰਨਾ:Film kala.pdf/64 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਚੰਗਾ' ਮੈਂ ਕਿਹਾ ਤੇ ਚੁੱਪ ਹੋ ਗਈ, ਕੱਟੂ ਦੀਆਂ ਸ਼ਰਾਰਤਾਂ ਵਧ ਰਹੀਆਂ ਸਨ ਤੇ ਮੈਂ ਇਹਨਾਂ ਵਲੋਂ ਲਾਪ੍ਰਵਾਹ ਸਾਂ। ਪਹਿਲੀ ਵਾਰ ਮੈਨੂੰ ਇਸ ਗਲ ਦਾ ਅਹਿਸਾਸ ਹੋਇਆ ਸੀ ਕਿ ਇਹ ਸਾਰੇ ਹੀ ਇਕੋ ਜਹੇ ਹਨ ਤੇ ਜੇਕਰ ਪੈਸੇ ਕਮਾਉਣੇ ਹਨ ਤਾਂ ਇਹਨਾਂ ਨੂੰ ਖੁਸ਼ ਕਰਨਾ ਹੋਵੇਗਾ।



੧੬

ਮੇਰਾ ਖਿਆਲ ਸੀ ਕਿ ਕੱਟੂ ਮੈਨੂੰ ਸਟਡੀਅਮ ਵਿਚ ਲੈ ਜਾ ਰਿਹਾ ਸੀ ਜਿਥੇ ਪਿਛਲੇ ਦਿਨ ਮੇਰਾ ਸਕਰੀਨ ਟੈਸਟ ਲਿਆ ਸੀ, ਪਰ ਕਾਰ ਦੇ ਰੁਕਣ ਤੇ ਜਦ ਉਸ ਨੇ ਰੇਸ਼ਮੀ ਪਰਦੇ ਨੂੰ ਇਕ ਪਾਸੇ ਕਰਦੇ ਹੋਏ ਦਰਵਾਜਾ ਖੋਹਲਿਆ ਤਾਂ ਮੈਂ ਇਹ ਵੇਖਕੇ ਹੈਰਾਨ ਰਹਿ ਗਈ ਕਿ ਉਹ ਮੈਨੂੰ ਆਪਣੀ ਕੋਠੀ ਲੈ ਆਇਆ ਸੀ। ਉਸ ਨੇ ਆਪ ਉਤਰਕੇ ਮੈਨੂੰ ਉਤਾਰਿਆ ਅਤੇ ਮੇਰਾ ਹਥ ਆਪਣੇ ਹਥ ਵਿਚ ਘੁਟਦਾ ਹੋਇਆਂ ਬੋਲਿਆ-ਕਿਉ ਹੈਰਾਨ ਕਿਸ ਲਈ ਹੋ ਗਈ ਏ।'

'ਨਹੀਂ ਹੈਰਾਨ ਤਾਂ ਕੋਈ ਵੀ ਨਹੀਂ ਪਰ ਇਹ ਗਲ ਕੀ ਹੈ, ਤੁਸੀਂ ਤਾਂ ਮੈਨੂੰ ਸਟਡੀਓ, ਜਾਣ ਲਈ ਕਹਿ ਰਹੇ ਸੋ।' ਮੈਂ ਆਖਿਆ।

'ਗਲ ਅਸਲ ਵਿਚ ਇਹ ਹੈ ਕਿ ਮਿਸ ਪਟੋਲਾ ਕਿ ਅਜ ਮੈਂ ਤੇਰੇ ਨਾਲ ਦਿਲ ਖੋਹਲਕੇ ਗਲਾਂ ਕਰਨੀਆਂ ਚਾਹੁੰਦਾ ਹਾਂ ਤੇ ਸਟਡੀਓ ਵਿਚ ਤੂੰ ਵੇਖ ਹੀ ਆਈ ਏ ਕਿ ਗਲ ਕਰਨ ਦਾ ਕੋਈ ਸਮਾਂ ਉਕਾ ਹੀ ਨਹੀਂ ਮਿਲਦਾ, ਸਤਾ ਦੇਂਦੇ ਹਨ ਇਹ ਕੰਮਾਂ ਕਾਰਾਂ ਵਾਲੇ ਉਸ ਨੇ ਕਿਹਾ ਅਤੇ ਬਰਾਂਡੇ ਵਿਚ ਦੀ ਹੋਕੇ ਪੌੜੀਆਂ ਚੜਣ ਲਗ ਪਿਆ।

62.