ਪੰਨਾ:ਫ਼ਿਲਮ ਕਲਾ.pdf/71

ਵਿਕੀਸਰੋਤ ਤੋਂ
(ਪੰਨਾ:Film kala.pdf/71 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਤਿਲਕ ਕੇ ਉਹਦੀ ਪਕੜ ਵਿਚੋਂ ਨਿਕਲ ਗਈ, ਮੇਰੇ ਮੱਥੇ ਤੇ ਇਕ ਸਮੇਂ ਤੀਉਡੀਆਂ ਪਈਆਂ ਹੋਈਆਂ ਸਨ। ਉਸ ਤੋਂ ਵਖ ਹੁੰਦੀ ਹੋਈ ਮੈ ਬੋਲੀ-'ਵੇਖੋ ਮਿਸਟਰ ਮੈਨੂੰ ਗਲਤ ਨਾ ਸਮਝ, ਮੈਂ ਏਥੇ ਐਕਟਰ ਬਨਣ ਲਈ ਤਾਂ ਆਈ ਹਾਂ ਪਰ ਕੰਜਰੀ ਬਨਣ ਲਈ ਨਹੀਂ ਜਾਉ ਮੈਨੂੰ ਨਹੀਂ ਲੋੜ ਐਕਟਰ ਬਨਣ ਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਵਿਆਹੀ ਹੋਈ ਹਾਂ।

'ਮੈਨੂੰ ਪਤਾ ਇਹ ਗਲ ਗਲਤ ਹੈ। ਫਿਰ ਵੀ ਜੇਕਰ ਤੁਸੀਂ ਮੇਰੀ ਗਲ ਦਾ ਬੁਰਾ ਮਨਇਆ ਹੈ ਤਾਂ ਮੈਂ ਮਾਫੀ ਮੰਗਦਾ ਹਾਂ। ਉਸਨੇ ਛਿਥੇ ਪੈਂਦੇ ਹੋਏ ਆਖਿਆ। ਮੈਂ ਇਸ ਦੇ ਉਤਰ ਵਿਚ ਕੁਝ ਵੀ ਨਾ ਬੋਲੀ। ਕੱਟੂ ਦੀ ਅਵਾਜ਼ ਅਸਾਡੇ ਕੰਨਾਂ ਵਿਚ ਪਈ, ਉਹ ਕਹਿ ਰਿਹਾ ਸੀ-:ਆ ਜਾਏ ਹੁਸੀਨ ਜੋੜੀ ਚਾਹ ਉਡੀਕ ਕਰ ਰਹੀ ਏ'

ਉਹਦੀ ਇਹ ਗਲ ਸਚਮੁਚ ਹੀ ਨਾਟਕੀ ਢੰਗ ਦੀ ਸੀ। ਸੁਣ ਕੇ ਅਸਾਡਾ ਦੋਹਾਂ ਦਾ ਹਾਸਾ ਨਿਕਲ ਗਿਆ। ਇਹ ਜੋ ਥੋੜੀ ਜਿਹੀ ਤਲਖੀ ਆਈ ਸੀ, ਉਹ ਖ਼ਤਮ ਹੋ ਗਈ। ਨਾਲ ਕਮਰੇ ਵਿੱਚ ਜਾ ਕੇ ਅਸੀ ਚਾਹ ਪੀਤੀ ਅਤੇ ਇਸ ਤੋਂ ਥੋੜਾ ਜਿਹਾ ਪਿੱਛੋਂ ਮੈਂ ਉਹਦੀ ਬਗਲ ਵਿਚ ਉਹਦੀ ਨੀਲੀ ਕਾਰ ਵਿਚ ਬੈਠੀ ਸਾਂ ਤੇ ਕਾਰ ਨਾ ਜਾਣ ਕਿਧਰ ਆਪਣੀ ਪਰ ਸਪਡ ਨਾਲ ਦੌੜਦੀ ਜਾ ਰਹੀ ਸੀ।

੧੮

ਕਾਰ ਇਕ ਹਚਕੋਲੇ ਨਾਲ ਰੁਕੀ ਅਤੇ ਅਸੀ ਉਸ ਵਿਚੋਂ ਉਤਰੇ। ਮੈਂ ਇਹ ਥਾਂ ਪਹਿਲੀ ਵਾਰ ਵੇਖੀ ਸੀ। ਮੇਰੇ ਸਾਹਮਣੇ ਦੂਰ ਦੂਰ ਤਕ ਠਾਠਾਂ ਮਾਰ ਰਿਹਾ ਸੀ ਸਮੁੰਦਰ ਅਤੇ ਉਹਦੇ ਵਿਚੋਂ ਉਠ ਰਹੇ ਸਨ ਜੁਆਰ ਭਾਟੇ। ਉਹਦੇ ਨਾਲ ਨਾਲ ਸੜਕ ਤੁਰੀ ਜਾਂਦੀ ਸੀ। ਦੋ ਸੜਕਾਂ ਜਿਨਾਂ ਦੇ ਵਿਚਕਾਰ ਭੀ ਫੁਟ ਪਾਥ.ਸੀ ਅਤੇ ਦੋ ਪ ਸ

69.