ਪੰਨਾ:ਫ਼ਿਲਮ ਕਲਾ.pdf/72

ਵਿਕੀਸਰੋਤ ਤੋਂ
(ਪੰਨਾ:Film kala.pdf/72 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੀ ਫਟ ਪਾਥ। ਤਿੰਨ ਹੀ ਫੁਟ ਪਾਥਾਂ ਤੇ ਹਰੀ ਭਰੀ ਘਾਹ ਲਗੀ ਹੋਈ ਸੀ ਅਤੇ ਥੋੜੇ ਥੋੜੇ ਫਾਸਲੇ ਤੇ ਸੀਮਿੰਟੀ ਬੈਂਚ ਬਣੇ ਹੋਏ ਸਨ, ਸਮੁੰਦਰ ਵਲ ਦੀ ਫੁਟ ਪਾਥ ਤੇ ਹਰੇ ਭਰੇ ਬਿਰਛ ਬੜੇ ਹੀ ਸੁਹਾਵਣੇ ਲਗਦੇ ਸਨ ਸਚ ਕਹਿੰਦੀ ਹਾਂ ਕਿ ਇਤਨਾ ਸੁੰਦਰ ਨਜ਼ਾਰਾ ਮੈਂ ਇਸ ਉਮਰ ਵਿਚ ਪਹਿਲੀ ਵਾਰ ਵੇਖਿਆ ਸੀ। ਬੰਬਈ ਆਉਣ ਤੇ ਕਰਤਾਰ ਸਿੰਘ ਨੇ ਮੈਨੂੰ ਚਾਰ ਦਿਨ ਬੰਬਈ ਦੀ ਸੈਰ ਕਰਾਉਣ ਤੋਂ ਬਿਨਾਂ ਹੀ ਇਹਨਾਂ ਫਿਲਮੀ ਸੇਠਾਂ ਦੇ ਚੱਕਰ ਵਿਚ ਪਾ ਦਿੱਤਾ ਸੀ ਤੇ ਇਸ ਉਲਝਣ ਵਿਚ ਨਿਕਲਣਾ ਮੈਨੂੰ ਮੇਰੇ ਵੱਸ ਦਾ ਰੋਗ ਨਹੀਂ ਸੀ ਜਾਪਦਾ।

ਮੇਰਾ ਹੱਥ ਆਪਣੇ ਹੱਥ ਵਿਚ ਲੈਕੇ ਕਿਸ਼ੋਰ ਨੇ ਮੈਨੂੰ ਕਾਰ ਵਿਚੋਂ ਉਤਾਰਿਆ ਅਤੇ ਉਸ ਤੋਂ ਪੰਜਾਂ ਕੁ ਫੁਟਾਂ ਤੇ ਬਣੀ ਹੋਈ ਬੈਂਚ ਤੇ ਜਾ ਬਿਠਾਇਆ ।

'ਮਿਸ ਪਟੋਲਾ।'

'ਹਾਂ ਕਿਸ਼ੋਰ ਜੀ।'

'ਭਈ ਸੱਚ ਮੁਚ ਹੀ ਤੇਰੇ ਵਿਚ ਮੈ ਇਤਨੇ ਗੁਣ ਵੇਖੇ ਹਨ ਕਿ ਇਸ ਤੋਂ ਪਹਿਲਾਂ ਹੋਰ ਕਿਸੇ ਲੜਕੀ ਵਿਚ ਨਹੀਂ ਸਨ ਵੇਖੇ। ਉਸ ਨੇ ਕਿਹਾ।

'ਕਾਹਨੂੰ ਕੋਈ ਗੁਣ ਏ ਮੇਰੇ ਵਿਚ, ਮੈਨੂੰ ਪਤਾ ਏ ਤੁਸੀਂ ਮੈਨੂੰ ਬਨਾਉਂਦੇ ਹੋ।' ਮੈਂ ਆਖਿਆ।

'ਨਹੀਂ ਇਹ ਗੱਲ ਨਹੀਂ, ਮੈਨੂੰ ਸਚ ਮੁਚ ਹੀ ਖੁਸ਼ਾਮਦ ਉਕੀ ਹੀ ਨਹੀਂ ਕਰਨੀ ਆਉਂਦੀ। ਗੁਣਵਾਨ ਦੇ ਗੁਣ ਦੀ ਕਦਰ ਨਾ ਕਰਨੀ ਤਾਂ ਉਸ ਨਾਲ ਬੜੀ ਵੱਡੀ ਬੇਇਨਸਾਫੀ ਹੁੰਦੀ ਹੈ। ਉਸ ਨੇ ਕਿਹਾ, ਉਪਰ ਦੀ ਆਪਣਾ ਸੱਜਾ ਹਥ ਲੈ ਜਾ ਕੇ ਉਹਨੇ ਮੇਰੇ ਸੱਜੇ ਮੋਢੇ ਤੇ ਟਿਕਾ ਲਿਆ ਸੀ।

'ਕਿਸ਼ੋਰ ਜੀ ਇਹ ਕੀ ਕਰਦੇ ਹੋ, ਏਥੇ ਕੋਈ ਅਸਾਨੂੰ ਇਸ ਹਾਲਤ ਵਿਚ ਵੇਖੇਗਾ ਤਾਂ ਕੀ ਕਹੇਗਾ। ਮੈਂ ਆਖਿਆ, ਭਾਵ ਇਹ ਕਹਿੰਦੇ ਹੋਏ ਭੀ ਇਸ ਮਾਮਲੇ ਨੂੰ ਸੀਰੀਅਸ ਨਹੀਂ ਸੀ ਸਮਝ ਰਹੀ

70.