ਪੰਨਾ:ਫੁਟਕਲ ਦੋਹਰੇ.pdf/9

ਵਿਕੀਸਰੋਤ ਤੋਂ
(ਪੰਨਾ:Futkal Dohre.pdf/9 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੯)

ਸਾਜਨ ਮਿਲੈ ਉਜਾੜ ਮੈਂ ਵਹੀ ਉਜਾੜਬਹਾਰ ॥
ਦੁਰਜਨ ਮਿਲੈ ਬਜ਼ਾਰ ਮੈਂ ਵਹੀ ਬਜ਼ਾਰ ਉਜਾੜ ॥ ੬੬ ॥
ਚੂਕ ਬਿਧਾਤਾ ਤੇ ਭਈ ਕਲਮ ਗਹੀ ਜਬ ਹਾਥ ॥
ਪ੍ਰੀਤਮ ਜੀਵਨ ਮਰਨ ਕੋ ਕੀਓ ਨ ਤੇਰੇ ਸਾਥ ॥ ੬੭ ॥
ਰੋਤਾ ਤਨ ਨਿਸਦਿਨ ਰਹੇ ਤਾਂ ਤੇ ਨਿਪਟ ਅਜਾਨ ॥
ਕਬ ਮੋਹਿ ਉੱਤਰ ਦੇਹੁਗੇ ਨਿਕਸਜਾਹਿ ਜਬਾਪ੍ਰਾਨ ॥੬੮॥
ਸਾਜਨ ਵਿਦਾ ਕਰੇਂਦਿਆਂ ਮਨ ਝੋਰਾ ਤਨ ਦਾਹਿ ॥
ਜੀ ਮੈਂਡਾ ਉਝਰ ਪਰੇ ਜੇ ਮੈਂ ਆਖਾਂ ਕਾਹਿ ॥ ੬੯ ॥
ਪਾਤੀ ਅਰਧ ਮਿਲਾਪ ਹੈ ਜਾਨਤ ਸਕਲ ਜਹਾਨ ॥
ਜੋ ਅੰਤਰ ਕੀ ਬਾਤ ਹੈ ਪਾਤੀ ਕਰੈ ਬਖਾਨ ॥ ੭੦॥
ਸਾਜਨ ਪਤੀਆ ਪਾਇਕੇ ਲੀਨੀ ਕੰਠ ਲਗਾਇ ॥
੫ਛੇ ਤੇ ਤਿਸ ਖੋਲ ਕਰ ਕੀਆ ਪਾਨ ਬਨਾਇ ॥ ੭੦॥
ਕਰ ਕੁਸੰਗ ਚਾਹੇ ਸੁਫਲ ਤੁਲਸੀ ਏਹ ਅਫਸੋਸ ॥
ਮਹਿਮਾਂ ਘਟੀ ਸਮੁੰਦ ਕੀ ਰਾਵਨ ਬਸੇ ਪੜੋਸ ॥ ੭੨ ॥
ਪ੍ਰੀਤਮ ਪਾਤੀ ਪਾਇਕੇ ਮਨ ਕੋ ਹੋਵਤ ਸ਼ਾਂਤਿ ॥
ਸੁਖ ਸਨੇਹਾ ਅਇਆ ਸਾਜਨ ਆਇ ਮਿਲਾਂਤ ॥ ੭੩ ॥
ਰਾਤੀਂ ਸਾਜਨ ਪਾਸ ਥੇ ਭਲਕੇ ਪੰਧ ਪਏ ॥
ਕਾਈ ਖਬਰ ਨਾ ਆਈਆ ਕਿਥੇ ਜਾਇ ਪਏ ॥ ੭੪ ॥
ਮਿਤ੍ਰ ਕੀ ਬਾਤ ਅਗਾਧ ਹੈ ਕੈਸੇ ਲਿਖੋਂ ਬਨਾਇ ॥
ਜੈਸੇ ਲਹਿਰ ਸਮੁੰਦ੍ਰ ਕੀ ਗਨਤੀ ਕਰੀ ਨ ਜਾਇ॥੭੫ ॥
ਅਸਾਂ ਤੁਸਾਡੀ ਸੱਜਨਾਂ ਲੰਮੀ ਵਿਥ ਪਈ ॥
ਇਕ ਸੇ ਸ਼ਹਿਰ ਵਸੇਂਦਿਆਂ ਹੁਨਕਯੋਂ ਤੂਟ ਗਈ ॥੭੯॥