ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/107

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/107 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਖ਼ਤ ਨੰ: ੩੦




ਮੇਰੇ ਜੀਵਨ ਦੀ ਮਹਿਕ ਦੇਵਿੰਦਰ ਜੀ,

ਮੈਨੂੰ ਇਹ ਪੜ੍ਹ ਕੇ ਕਾਫ਼ੀ ਖੁਸ਼ੀ ਹੋਈ ਕਿ ਤੁਸੀਂ ਮੇਰੇ ਅੱਧੇ ਤੋਂ ਬਹੁਤੇ ਖ਼ਿਆਲਾਂ ਨਾਲ ਸਹਿਮਤ ਹੋ। ਉਹ ਜਾਣੇ, ਸਾਰਿਆਂ ਨਾਲ ਨਾ ਸਹੀ ਹੋ ਸਕਦਾ ਹੈ ਜ਼ਰਾ ਵਧੇਰੇ ਸੋਚਣ ਨਾਲ, ਤੁਸੀ ਹੋਰ ਵੀ ਵਧੀਕ ਸਹਿਮਤ ਹੋ ਜਾਉ। ਦੇਵਿੰਦਰ ਜੀ, ਤੁਸੀਂ ਇਹ ਕੀ ਕੀਤਾ ਜੋ ਆਪਣੇ ਦੋਸਤ ਮਨ-ਮੋਹਨ ਨੂੰ ਮੇਰੀ ਬਾਬਤ ਦਸ ਦਿੱਤਾ। ਖ਼ਿਮਾ ਦੀ ਤੇ ਕੀ ਲੋੜ ਹੈ, ਪਰ ਚੰਗਾ ਹੁੰਦਾ ਜੇ ਇਹ ਗਲ ਅਜੇ ਆਪਣੇ ਵਿਚ ਹੀ ਰਖਦੇ। ਮੈਂ ਅਨੁਭਵ ਕਰਦੀ ਹਾਂ, ਕਿ ਚੰਦ ਦੀ ਰੌਸ਼ਨੀ ਅੱਖਾਂ ਮੀਟਨ ਨਾਲ ਖ਼ਤਮ ਨਹੀਂ ਹੋ ਜਾਂਦੀ। ਪਰ ਮੈਨੂੰ ਜੇ ਕਦੀ ਆਉਂਦਿਆਂ ਜਾਂਦਿਆਂ ਮਨ-ਮੋਹਨ ਮਿਲ ਗਿਆ, ਤਾਂ ਕਿੰਨੀ ਸ਼ਰਮ ਆਏਗੀ ਉਹਨੂੰ ਵੇਖ ਕੇ। ਮੇਰੇ ਰਾਣੇ, ਗੱਲਾਂ ਏਸ ਤਰ੍ਹਾਂ ਫੈਲਦੀਆਂ ਫੈਲਦੀਆਂ ਦੁਰੋਂ ਦੀ ਹੋ ਕੇ ਕਿਸੇ ਨਾ ਕਿਸੇ ਤਰ੍ਹਾਂ ਘਰਦਿਆਂ ਦੇ ਕੰਨਾਂ ਤਕ ਪੁਜ ਜਾਂਦੀਆਂ ਹਨ, ਜਿਸ ਦੀ ਸਜ਼ਾ ਕਈ ਵਾਰੀ ਬੜੀ ਕਰੜੀ ਮਿਲਦੀ ਹੈ। ਜਿਸ ਨੂੰ ਗੱਲ ਕਰਨ ਲੱਗੀਏ ਉਸ ਨੂੰ ਕਹੀਦਾ ਤੇ ਹੈ, "ਹੋਰ ਨਾ ਕਿਸੇ ਨੂੰ ਪਤਾ ਲਗੇ", ਪਰ ਪਤਾ ਨਹੀਂ ਫੇਰ ਇਸ ਦਾ ਦਾਇਰਾ ਏਨਾਂ ਚੌੜਾ ਕਿਉਂ ਹੋ ਜਾਂਦਾ ਏ। ਚੰਗਾ, ਜੋ ਹੋ ਗਿਆ ਸੋ ਵਾਹ ਵਾ। ਪਰ ਬੜਾ ਚੰਗਾ ਹੋਵੇਗਾ ਜੇਕਰ ਤੁਸੀ ਜ਼ਰਾ ਵਧੇਰੀ ਇਹਤਿਆਤ ਤੇ ਜ਼ਬਤ ਤੋਂ ਕੰਮ ਲਵੋ।

ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦੀ ਹਾਂ, ਕਿ ਪਿਆਰ ਦਦੀ