ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/109

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/109 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਖ਼ਤ ਨੂੰ ੩੧




ਮੇਰੇ ਦਵਿੰਦਰ ਜੀ !

ਮੈਨੂੰ ਬੜਾ ਅਫ਼ਸੋਸ ਹੈ, ਕਿ ਮੇਰੇ ਪਿਛਲੇ ਖ਼ਤ ਚੋਂ ਤੁਹਾਨੂੰ ਬਹੁਤਾ ਸੁਆਦ ਨਹੀਂ ਆਇਆ, ਇਸ ਦੀ ਮੈਂ ਖ਼ਿਮਾ ਮੰਗਦੀ ਹਾਂ। ਅਸਲ ਗਲ ਇਹ ਹੈ, ਕਿ ਕਲ੍ਹ ਬਹੁਤ ਸਾਰੇ ਆਦਮੀ ਸਾਡੇ ਘਰ ਆਏ ਹੋਏ ਸਨ, ਤੇ ਮੈਂ ਚਾਹੁੰਦੀ ਸਾਂ ਕਿ ਜਲਦੀ ਜਲਦੀ ਖ਼ਤ ਨੂੰ ਖ਼ਤਮ ਕਰ ਦਿਆਂ, ਤਾਂ ਜੋ ਕੋਈ ਆ ਕੇ ਪੁਛ ਨਾ ਲਵੇ, "ਕਿਸ ਨੂੰ ਖ਼ਤ ਲਿਖਦੀ ਹੈਂ ??" ਇਹ ਆਮ ਆਦਤ ਜੋ ਹੋਈ । ਇਸ ਲਈ ਉਸ ਵਿਚ ਬਹੁਤਾ ਪਿਆਰ ਨਾ ਪਾ ਸਕੀ।

ਦੇਵਿੰਦਰ ਜੀ, ਕੀ ਹੋਇਆ, ਜੋ ਇਕ-ਅਧਾ ਖ਼ਤ ਇਸ ਤਰ੍ਹਾਂ ਲਿਖਿਆ ਗਿਆ। ਮੈਂ ਮੰਨਦੀ ਹਾਂ ਕਿ ਜਿਸ ਤਰਾਂ ਦੀ ਉਸ ਵੇਲੇ ਮਨ ਦੀ ਅਵਸਥਾ ਹੋਵੇ, ਉਸੇ ਤਰਾਂ ਦੇ ਲਫ਼ਜ਼ ਤੇ ਖ਼ਿਆਲ ਦਿਲੋਂ ਉਠ ਕੇ, ਕਾਗਜ਼ ਤੇ ਆ ਜਾਂਦੇ ਹਨ। ਤੁਸੀ ਤੇ ਚਾਰ ਚਾਰ ਦਿਨ ਖ਼ਤ ਨਹੀਂ ਲਿਖਦੇ ਰਹੇ। ਪਰ ਆਪਣੀ ਗ਼ਲਤੀ ਕੌਣ ਮੰਨਦਾ ਹੈ।

ਮੈਂ ਤੇ ਅਜ ਵੀ ਤੁਹਾਡੇ ਆਉਣ ਦੀ ਆਸ ਛਡ ਦਿਤੀ ਸੀ। ਵੀਰ ਜੀ ਵੀ ਬਾਹਰ ਜਾਣ ਲਈ ਕਪੜੇ ਪਾਣ ਲਗ ਪਏ ਸਨ। ਸ਼ਾਇਦ ਤੁਹਾਡੀ ਉਡੀਕ ਕਰ ਕਰ ਕੇ, ਨਾ-ਉਮੀਦ ਹੋ ਚੁਕੇ ਸਨ। ਖ਼ੈਰ, ਸੋ ਸਰਕਾਰ ਆ ਹੀ ਗਏ। ਵੀਰ ਜੀ ਨੇ ਆਉਂਦਿਆਂ ਹੀ ਅਲ੍ਹਾਮਾ ਦਿਤਾ, ਪਰ ਮੈਂ ਕਿਸ ਨੂੰ ਦੇਂਦੀ। ਇਹ ਸੋਚਦੀ ਹੀ ਪਈ ਸਾਂ, ਕਿ ਰਤਨਾ ਆ ਗਿਆ - "ਬੀਬੀ ਜੀ ਬੋਲ ਰਹੇ ਹੈਂ ਅਗਰ ਆਪ ਨੇ ਚਾਏ ਨਹੀਂ ਪੀ,ਤੇ