ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/128

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/128 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੩੮

ਬੀਬੇ ਦੇਵਿੰਦਰ

ਅਜ ਤੁਹਾਡੇ ਖ਼ਤ ਦੀ ਮੈਂ ਬੜੀ ਉਡੀਕ ਕੀਤੀ। ਪਤਾ ਨਹੀਂ ਤੁਸਾਂ ਮੇਰੇ ਖ਼ਤ ਦਾ ਜੁਆਬ ਕਿਉਂ ਨਹੀਂ ਦਿੱਤਾ। ਮੈਨੂੰ ਪਤਾ ਹੈ, ਉਸ ਵਿਚ ਜਆਬ ਦੇਣ ਵਾਲੀ ਕੋਈ ਖ਼ਾਸ ਗਲ ਨਹੀਂ ਸੀ, ਪਰ ਪ੍ਰੇਮੀ ਤੇ ਪ੍ਰੇਮਿਕਾ ਗਲਾਂ ਦਾ ਜੁਆਬ ਦੇਣ ਲਈ ਥੋੜਾ ਖ਼ਤ ਲਿਖਦੇ ਹਨ, ਉਹ ਤੇ ਦਿਲ ਦਾ ਹਾਲ ਸੁਣਨ ਤੇ ਸੁਣਾਨ ਲਈ ਖ਼ਤ ਪਾਂਦੇ ਨੇ।

ਦੇਵਿੰਦਰ ਜੀ, ਰਾਤੀਂਂ ਸਾਡੇ ਕਾਲਜ ਉਹ Romeo Juliet ਦਾ ਡਰਾਮਾ ਹੋਇਆ ਮੈਂ Juliet ਦਾ ਪਾਰਟ ਇਸ ਕਮਾਲ ਨਾਲ ਅਦਾ ਕੀਤਾ, ਕਿ ਹਾਲ ਤਾੜੀਆਂ ਨਾਲ ਗੂੰਜ ਉਠਿਆ। ਇਕ ਕੱਪ ਤੇ ਤਿੰਨ ਮੈਡਲ ਮੈਨੂੰ ਲੋਕਾਂ ਨੇ ਇਨਾਮ ਦਿਤੇ। ਮੈਂ ਕਿਸ ਤਰ੍ਹਾਂ ਦਸਾਂ ਕਿ ਤੁਹਾਨੂੰ ਕਿੰਨਾ ਕੁ ਯਾਦ ਕੀਤਾ। ਸਚ ਮੁਚ ਜੇ ਕਦੀ ਕੋਲ ਹੁੰਦੇ, ਤਾਂ ਮੇਰੀ ਕੀਮਤ ਤੁਹਾਡੀਆਂ ਨਜ਼ਰਾਂ ਵਿਚ ਕਈ ਗੁਣਾਂ ਵਧ ਜਾਣੀ ਸੀ।

ਅਜ ਘਰ ਆ ਕੇ ਉਹੋ ਰਾਤ ਵਾਲੀ ਡਰੈਸ ਪਾਈ। ਅਕਾਸ਼ ਵਲ ਦੇਖ ਕੇ ਦਿਲ ਵਿਚ ਹੀ ਕਹਿ ਰਹੀ ਹਾਂ। “ਕਦੀ ਇਨ੍ਹਾਂ ਸਤਾਰਿਆਂ ਵਰਗੀ ਮੇਰੀ ਵੀ ਦੁਨੀਆ ਜਗਮਗ ਕਰਦੀ ਸੀ, ਪਰ ਅਜ ਮੇਰੇ ਵਰਗੀ ਅਭਾਗਣ ਕੌਣ, ... ... ... ।"

ਬਸ ਪ੍ਰੀਤਮ ਹੋਰ ਕੁਝ ਨਹੀਂ ਲਿਖਿਆ ਜਾਂਦਾ।

ਜੁਆਬ ਦੀ ਉਡੀਕਵਾਨ........

੧੧੪