ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/156

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/156 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੫੪

ਮੇਰੇ ਸੋਹਣੇ ਦੇਵਿੰਦਰ ਜੀ,

ਯਾਦ ਹੈ, ਤੁਸੀ ਕਹਿੰਦੇ ਹੁੰਦੇ ਸਉ ਕਿ ਮੈਂ ਸਿਉਆਂ ਦੇ ਬੂਟੇ ਦਾ ਇਕ ਬੜਾ ਸੋਹਣਾ, ਲਾਲ, ਪੱਕਾ ਹੋਇਆ, ਤੇ ਸਭ ਤੋਂ ਉੱਚੀ ਟਾਹਣੀ ਤੇ ਲੱਗਾ ਹੋਇਆ ਸਿਉ ਹਾਂ। ਤੁਹਾਡੀਆਂ ਨਜ਼ਰਾਂ ਉਸ ਤੋਂ ਨਾ ਬਚੇ ਸਕੀਆਂ। ਤੁਹਾਡੇ ਮੂੰਹ ਵਿਚ ਪਾਣੀ ਭਰ ਆਇਆ .... .... ਤੇ ਤੁਸੀ ਹੋਰ ਮੁਮਕਿਨ ਕੋਸ਼ਿਸ਼ ਨਾਲ ਇਸ ਨੂੰ ਲੈਣ ਦਾ ਜਤਨ ਕੀਤਾ।

ਹੁਣ ਦਸੋ, ਕਿ ਇਹ ਕਦਰ ਕਰਨੀ ਸੀ ਇਸ ਦੀ ? ਦੋ ਖ਼ਤ ਪਾ ਚੁੱਕੀ ਹਾਂ, ਪਰ ਤੁਸੀ ਪਤਾ ਨਹੀਂ, ਕਿਹੜੇ ਏਡੇ ਕੰਮਾਂ ਵਿਚ ਰੁਝੇ ਹੋਏ ਹੋ। ਤੁਹਾਨੂੰ ਪਤਾ ਨਹੀਂ ਕਿ ਮੈਨੂੰ ਤੁਹਾਡੇ ਸਾਥ ਦੀ ਕਿੰਨੀ ਭੁਖ ਲਗੀ ਹੋਈ ਹੈ, ਤੁਹਾਡੇ ਪਿਆਰ ਦੀ ਕਿਤਨੀ ਪਿਆਸ ਲਗੀ ਹੋਈ ਹੈ, ਜਿਸ ਕਰ ਕੇ ਗਲਾ ਖ਼ੁਸ਼ਕ ਰਹਿੰਦਾ ਹੈ। ਕਦੋਂ ਬੁਝਾਉਗੇ, ਮੇਰੇ ਪ੍ਰੀਤਮ, ਇਸ ਤਿੱਖੀ ਪਿਆਸ ਨੂੰ ? ਕਿਉਂ ਏਨੇ ਬੇ-ਤਰਸ ਹੋ ਰਹੇ।

ਇਹ ਇਕ ਅਜੀਬ ਗਲ ਹੈ ਕਿ ਕਈ ਵਾਰੀ ਆਦਮੀ ਸੋਹਣੀਆਂ ਚੀਜ਼ਾਂ ਦੇਖਦਾ ਤੰਗ ਆ ਜਾਂਦਾ ਹੈ। ਰੋਸ਼ਨੀ ਦੂਸਰੀਆਂ ਚੀਜ਼ਾਂ ਨੂੰ ਦੇਖਣ ਲਈ ਮਦਦ ਦੇਂਦੀ ਹੈ, ਪਰ ਜਦੋਂ ਲੋੜ ਤੋਂ ਵਧ ਜਾਵੇ ਤਾਂ ਅੱਖਾਂ ਚੁੰਧਿਆ ਜਾਂਦੀਆਂ ਨੇ। ਅਮੀਰੀ ਜਿਸ ਤਰ੍ਹਾਂ ਸੁਖ ਤੇ ਐਸ਼ ਦੇਂਦੀ ਹੈ, ਏਸੇ ਤਰਾਂ ਅਯੋਗ ਵਰਤਣ ਨਾਲ ਦੁਖ ਤੇ ਮੁਸੀਬਤ ਵੀ ਪੁਚਾਂਦੀ ਹੈ। ਬਾਰਸ਼ ਕਈ ਵਾਰੀ ਖੇਤਾਂ ਨੂੰ ਭਰਦੀ ਹੈ, ਪਰ ਵਧੀਕ ਹੋਣ ਤੇ ਦਰਿਆਵਾਂ ਵਿਚ ਹੜ ਆ

੧੪੨