ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/160

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/160 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੫੬

ਮੇਰੇ ਬੜੇ ਪਿਆਰੇ ਦੇਵਿੰਦਰ ਜੀ,

ਮੇਰਾ ਤੇ ਖ਼ਿਆਲ ਨਹੀਂ ਸੀ, ਕਿ ਮੇਰੇ ਬੀਮਾਰੀ ਦੀ ਖ਼ਬਰ ਤੁਹਾਡੇ ਦਿਲ ਨੂੰ ਹਿਲਾ ਦੇਵੇਂ ਪਰ ਤੁਸਾਂ ਪਤਾ ਨਹੀਂ ਕਿਹੜੇ ਜਜ਼ਬੇ ਹੇਠ ਆ ਕੇ ਐਤਕਾਂ ਖ਼ਤ ਦਾ ਜੁਆਬ ਬੜੀ ਜਲਦੀ ਦਿੱਤਾ, ਜਿਸ ਨੇ ਮੇਰੀ ਬੀਮਾਰੀ ਨੂੰ ਬੜਾ ਫ਼ਾਇਦਾ ਪੁਚਾਇਆ!

ਹੁਣ ਅਗੇ ਨਾਲੋਂ ਆਰਾਮ ਹੈ। ਮੈਨੂੰ ਦੱਸੇ ਬਿਨ੍ਹਾਂ ਹੀ ਬਾਊ ਜੀ ਨੇ ਡਾਕਟਰ ਬੁਲਵਾ ਭੇਜਿਆ ਸੀ, ਉਹ ਆਉਂਦਿਆਂ ਹੀ ਕਹਿਣ ਲਗਾ ‘‘ਕੀ ਗੱਲ ਹੈ ... ... ਐਤਕ ਚਿਹਰਾ ਬੜਾ ਉਤਰਿਆ ਹੋਇਆ ਹੈ। ਤੂੰ ਤੇ ਕਦੀ ਬੀਮਾਰੀ ਨੂੰ ਮਹਿਸੂਸ ਨਹੀਂ ਕੀਤਾ। ਖੈਰ ਉਸ ਨੇ ਨੁਸਖਾ ਲਿਖਿਆ - ਕਾਫ਼ੀ ਆਰਾਮ ਆ ਗਿਆ ... ... ਡਾਕਟਰ ਭਾਵੇਂ ਬਾਊ ਜੀ ਦੀਆਂ ਨਜ਼ਰਾਂ ਵਿਚ ਉੱਚਾ ਹੋ ਗਿਆ, ਪਰ ਦਵਾਈ ਮੇਰੇ ਸਰਹਾਣੇ ਮੰਜੇ ਦੇ ਥਲੇ ਅਡੋਲ ਪਈ ਰਹੀ।

ਰਾਤੀਂ ਬੀਮਾਰੀ ਦੀ ਖ਼ੁਮਾਰੀ ਵਿਚ ਤੁਹਾਡੇ ਨਾਲੇ ਅਜੀਬ ਅਜੀਬ ਗੱਲਾਂ ਕਰ ਰਹੀ ਸਾਂ। ਯਾਦ ਹੈ ਜਦੋਂ ਤੁਸੀ ਵੀ ਬੀਮਾਰ ਹੋਏ ਸਓ ... ... ਮੈਂ ਕੀ ਲਿਖਿਆ ਸੀ ? ਹਾਂ, ਸੋ ਮੈਂ ਆਪੇ ਹੀ ਕਹੀ ਜਾਵਾਂ। “ਆਓ, ਕੁਰਸੀ ਤੇ ਨਹੀਂ .....ਮੇਰੇ ਸਰਹਾਣੇ ਬੈਠੋ ......ਮੇਰੀ ਗੱਲ ਸੁਣੇ....ਆਪਣੀ ਸੁਣਾਓ ..... ਦਿਲ ਦਾ ਹਾਲ ਦੱਸਣ ਨਾਲ ਦਿਲ ਦਾ ਭਾਰ ਹਲਕਾ ਹੋ ਜਾਂਦਾ ਹੈ .. ਪਰ ਮੈਨੂੰ ਡਰ ਹੈ ਮੇਰੀ ਦਰਦਨਾਕ ਕਹਾਣੀ ਸੁਣ ਕੇ ...... ਤੁਸੀ ਵੀ ਰੋ

੧੪੬