ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/179

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/179 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦੇ ਨੇ "ਬਸ ... .. ਹੋ ਗਿਆ ਏ ਜੋਸ਼ ਮੱਠਾ ? ... ... ਬੜੀ ਆਕੜੀ ਫਿਰਦੀ ਸੀ ..... ਜ਼ਮੀਨ ਤੇ ਪੈਰ ਨਹੀਂ ਸੀ ਲਗਦੇ ....... ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਿਆ ਹੋਇਆ ਸੀ ... ..." ਦੇਵਿੰਦਰ ਜੀਉ ਮੈਂ ਇਹੋ ਜਿਹੀਆਂ ਗੱਲਾਂ ਸੁਣ ਸਕਦੀ ... ... ਹਾਏ ਬਿਲਕੁਲ ਨਹੀਂ .... ... ਨਹੀਂ!... ... ਨਹੀਂ !! ... ... ਤੁਹਾਡੇ ਦਿਲ ਵਿਚ ਖ਼ਿਆਲ ਆ ਗਿਆ ਹੈ ... .... ਇਸ ਰਿਸ਼ਤੇ ਨੂੰ ਤੋੜਨ ਦਾ ... ... ਦੱਸੋ ! ... ਜਲਦੀ ਦੱਸੋ !! ਮੇਰਾ ਦਿਲ ਕੰਬਦਾ ਹੈ ....... ਸਾਰਾ ਸਰੀਰ ਸੁੰਨ ਹੋਈ ਜਾ ਰਿਹਾ ਹੈ ...... ਪੈਰ ਥਿੜਕਦੇ ਨੇ ਅੱਖੀਆਂ ਗਰਮ ਹੋ ਰਹੀਆਂ ਨੇ ... ... ਹੰਝੂ ਵਗਣੇ ਸ਼ੁਰੂ ਹੋ ਗਏ ਨੇ .. ... ਮੈਂ ਕੁਰਲਾ ਰਹੀ ਹਾਂ ... .... ਚੀਕ ਰਹੀ ਹਾਂ ... ... ਕੋਈ ਪਰਵਾਹ ਨਹੀਂ ... ... ਕੋਈ ਖ਼ਿਆਲ ਨਹੀਂ ਤੁਹਾਨੂੰ ... ... ਏਨੇ ਪੱਥਰ ਦਿਲ ... .. ਉਫ਼ ! ਨਹੀਂ ਮੇਰੇ ਦੇਵਿੰਦਰ ਜੀ, ਇਹ ਨਹੀਂ ਹੋ ਸਕਦਾ, ਨਹੀਂ ... ... ਕਦੀ ਨਹੀਂ ਹੋ ਸਕਦਾ।

ਮੇਰੇ ਜੀਵਨ ਦੀ ਬਤੀ ਬਰਾਬਰ ਦੋਹਾਂ ਪਾਸਿਆਂ ਤੋਂ ਗ਼ਮ ਦੇ ਤੇਲ ਨਾਲ ਜਲ ਰਹੀ ਹੈ, ਜਿਸ ਕਰ ਕੇ ਇਹ ਹੁਣ ਬਹੁਤਾ ਚਿਰ ਨਹੀਂ ਜਲਦੀ।

ਅਜ ਸਾਰੀ ਦੁਨੀਆ ਬਦਲਦੀ ਮਲੂਮ ਹੋ ਰਹੀ ਹੈ । ਮੈਨੂੰ ਇਉਂ ਮਹਿਸੂਸ ਹੋ ਰਿਹਾ ਹੈ, ਕਿ ਮੈਂ ਏਡੀ ਵੱਡੀ ਦੁਨੀਆ ਵਿਚ ਇਕੱਲੀ ਹੀ ਰਹਿ ਗਈ ਹਾਂ। ਮੈਨੂੰ ਅਫਸੋਸ ਨਾਲ ਲਿਖਣਾ ਪੈਂਦਾ ਹੈ, ਕਿ ਜਿਹੜਾ ਪਿਆਰ ਦਾ ਦਰਜਾ ਤੁਸਾਂ ਆਪਣੇ ਸਾਹਮਣੇ ਰਖਿਆ ਹੋਇਆ ਸੀ, ਉਹ ਗਲਤ ਤੇ ਨੀਵਾਂ ਸੀ।

ਬੇਸ਼ਕ ਮੇਰੀ ਬੇਕਰਾਰੀ ਦਾ ਤੁਹਾਡੇ ਨੇੜੇ ਕੋਈ ਮੁਲ ਨਹੀਂ ਰਿਹਾ, ਪਰ ਜੇ ਕਰ ਇਕ ਪਲ ਭਰ ਵੀ ਕਿਸੇ ਨੌਜਵਾਨ ਲੜਕੀ ਦੀ ਦਿਲ ਦੀ ਗਹਿਰਾਈ ਵਿਚ ਡੁਬ ਕੇ ਉਸ ਨੂੰ ਸਮਝਣ ਦੀ ਤਕਲੀਫ਼ ਗਵਾਰਾ ਕਰੋ ਤਾਂ ਤੁਹਾਨੂੰ ਪਤਾ ਲਗ ਜਾਏ ਕਿ ਉਸ ਨੂੰ ਕੁਦਰਤ ਨੇ ਕਿੰਨਾ ਨਾਜ਼ਕ ਬਣਾਇਆ ਹੋਇਆ ਹੈ।

ਜੇ ਤੁਸੀਂ ਮੈਨੂੰ ਆਪਣੇ ਪਿਆਰ ਦੀ ਅੱਗ ਵਿਚ ਸਾੜਨਾ ਹੀ ਸੀ, ਤਾਂ

੧੬੫