ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/221

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/221 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੭੭

ਦੇਵਿੰਦਰ ਜੀ,

ਮੇਰੇ ਕਦੀ ਬਣੇ ਹੋਏ ਪ੍ਰੀਤਮ, ਜਿਨ੍ਹਾਂ ਨੂੰ ਮੈਂ ਸਚ ਮੁਚ ਕਦੀ ਪਿਆਰ ਕੀਤਾ ਸੀ- ਇਹ ਮੈਂ ਸਭ ਕੁਝ ਹੁਣ ਤੁਹਾਡੇ ਲਈ ਨਹੀਂ ਸਗੋਂ ਹੋਰਨਾਂ ਦੇ ਲਾਭ ਲਈ ਲਿਖ ਰਹੀ ਹਾਂ। ਤੁਹਾਨੂੰ ਤੇ ਸ਼ਾਇਦ ਇਨਾਂ ਗੱਲਾਂ ਦੀ ਹੁਣ ਸਮਝ ਵੀ ਨਾ ਆ ਸਕੇ, ਕਿਉਂਕਿ ਤੁਸੀ ਤੇ ਕਿਸੇ ਦੀ ਸਟ ਦਾ ਅੰਦਾਜ਼ਾ ਨਹੀਂ ਲਾ ਸਕਦੇ। ਆਪਣੇ ਆਪ ਵਿਚ ਮਗਨ ਰਹਿੰਦੇ ਹੋਏ ਦੁਨੀਆਂ ਦੇ ਆਦਰਸ਼ ਤੇ ਦੂਜਿਆਂ ਦੇ ਸੁਖ ਨਾਲੋਂ ਆਪਣੀ ਖੁਸ਼ੀ ਤੇ ਅਰਾਮ ਵਧੀਕ ਪਸੰਦ ਕਰਦੇ ਹੋ, ਤੇ ਇਹ ਤਬੀਅਤ ਅਨੁਸਾਰ ਹੈ ਵੀ ਠੀਕ। ਤੁਹਾਡੇ ਤਰ੍ਹਾਂ ਦੇ ਤਹੁਤੇ ਆਦਮੀ ਤੁਹਾਡੇ ਖ਼ਿਆਲਾਂ ਨਾਲ ਮੁਤਫਿਕ ਹੋਣਗੇ।

ਇਹ ਇਲਜ਼ਾਮ ਮੇਰੇ ਆਪਣੇ ਉਤੇ ਹੈ ਕਿ ਮੈਂ ਆਪਣੇ ਖ਼ਿਆਲਾਂ ਅਨੁਸਾਰ ਤੁਹਾਨੂੰ ਉਸ ਥਾਂ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਜਿਥੇ ਤੁਸੀ ਖੜੇ ਨਾ ਹੋ ਸਕੇ। ਹਾਂ, ਇਹ ਸਭ ਕੁਝ ਤੁਹਾਡੇ ਲਈ ਕੀਤਾ, ਪਰ ਤੁਸੀ ਸ਼ਾਇਦ ਮੈਨੂੰ ਆਸਾਨੀ ਨਾਲ ਖਿਮਾ ਨਾ ਕਰ ਸਕੋ ਕਿਉਂਕਿ ਬਹੁਤੇ ਆਦਮੀ ਹੁਣ ਆਪ ਝੂਠਾ ਪਿਆਰ ਦੇ ਕੇ ਸਚੇ ਪਿਆਰ ਦਾ ਸੁਆਦ ਨਹੀਂ ਮਾਣ ਸਕਣਗੇ।

ਮੈਂ ਹੁਣ ਦੇਖ ਰਹੀ ਹਾਂ ਕਿ ਤੁਹਾਡੀ ਰੂਹ ਦਾ ਸ਼ੋਅਲਾ ਇਕ ਮੋਮ ਬਤੀ ਦੀ ਤਰ੍ਹਾਂ ਹੌਲੀ ਹੌਲੀ ਹੇਠਾਂ ਹੀ ਹੇਠਾਂ ਜਾ ਰਿਹਾ ਹੈ। ਰੋਸ਼ਨੀ ਵੀ ਮੱਧਮ ਹੁੰਦੀ ਜਾ ਰਹੀ ਹੈ - ਉਹ ਰੋਸ਼ਨੀ ਜਿਹੜੀ ਮੇਰੇ ਜੀਵਨ ਦਾ ਸੁਪਨਾ ਸੀ, ਜਿਸ

੨੦੭