ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/36

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/36 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਤੇ ਮੈਂ ਨਦੀ ਨਾਲੇ ਟਪਦੀ, ਦਰਖਤਾਂ ਨਾਲ ਖਹਿੰਦੀ, ਟੋਏ ਟਿਬਿਆਂ ਚੋਂ ਲੰਘਦੀ, ਕਿਸੇ ਪਹਾੜੀ ਨਾਲ ਟੱਕਰ ਖਾ ਕੇ ਚੂਰ ਚੂਰ ਨਾ ਹੋ ਜਾਵਾਂ! ਉਫ਼! ਕੰਬਣੀ ਆ ਜਾਂਦੀ ਹੈ, ਮੈਨੂੰ ਇਹ ਖ਼ਿਆਲ ਕਰ ਕੇ। ਮੈਂ ਪਰਛਾਵੇਂ ਵਾਂਗ ਤੁਹਾਡੇ ਪਿਛੇ ਪਿਛੇ ਤੁਰੀ ਜਾ ਰਹੀ ਹਾਂ।

ਮੈਂ ਹੋਰ ਅਜ ਕੁਝ ਨਹੀਂ ਲਿਖ ਸਕਦੀ। ਮੇਰੇ ਹਥ ਫੇਰ ਅਜ ਥਿੜਕਨੇ ਸ਼ੁਰੂ ਹੋ ਗਏ ਨੇ। ਮੇਰਾ ਕਲੇਜਾ ਧੜਕਣ ਲਗ ਪਿਆ ਹੈ। ਅੱਖਾਂ ਘੁਟੀਆਂ ਜਾ ਰਹੀਆਂ ਨੇ। ਦਿਲ ਘਟਨਾ ਸ਼ੁਰੂ ਹੋ ਗਿਆ ਏ। ਸੋ ਬਸ ਕਰਦੀ ਹਾਂ। ਬੇ-ਬਸੀ ਵਿਚ ਲਿਖੇ ਗਏ ਕਿਸੇ ਲਫ਼ਜ਼ ਤੇ ਗੁੱਸਾ ਨਾ ਕਰਨਾ।


ਤੁਹਾਡੀ........

੨੪