ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/79

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/79 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ



ਖ਼ਤ ਨੰ: ੨੩


ਮੇਰੇ ਪ੍ਰੀਤਮ,

ਮੈਨੂੰ ਕਿੰਨੀ ਖੁਸ਼ੀ ਹੋਈ ਜਦ ਵੀਰ ਜੀ ਨੇ ਮੇਲੇ ਜਾਣ ਲਈ ਮੰਨ ਲਿਆ—ਮੈਂ ਉਹ ਖ਼ੁਸ਼ੀ ਦਸ ਨਹੀਂ ਸਕਦੀ।

ਰਸਤੇ ਵਿਚ ਵੀਰ ਜੀ ਨੇ ਕਈ ਗੱਲਾਂ ਕੀਤੀਆਂ। ਜਦੋਂ ਤੁਹਾਡਾ ਨਾਂ ਲੈਣ, ਤਾਂ ਮੈਂ ਬੇ-ਰੁਖੀ ਜਿਹੀ ਹੋ ਜਾਵਾਂ, ਤਾਂ ਜੋ ਉਹ ਕਿਸੇ ਕਿਸਮ ਦੇ ਸ਼ਕ ਵਿਚ ਨਾ ਪੈ ਜਾਣ। ਜਿਉਂ ਜਿਉਂ ਮੇਲੇ ਦੀ ਰੌਣਕ ਦਿਸਣ ਲਗੀ, ਮੇਰੀਆਂ ਅੱਖਾਂ ਦੀ ਨਜ਼ਰ ਤੁਹਾਡੀ ਭਾਲ ਵਿਚ ਹੋ ਗਈ। ਅਗੇ, - ਪਿਛੇ, ਸੱਜੇ ਖੱਬੇ, ਤੁਹਾਨੂੰ ਦੇਖੀ ਜਾਵਾਂ। ਪਰ ਵੀਰ ਜੀ ਨੂੰ ਇਸ ਗੱਲ ਦਾ ਪਤਾ ਨਾ ਲਗੇ। ਇਕ ਵਾਰੀ ਉਨਾਂ ਨੇ ਪੁਛ ਹੀ ਲਿਆ ਤਾਂ ਝਟ ਕਹਿ ਦਿੱਤਾ -"ਸ਼ਕੁੰਤਲਾ ਨੇ ਕਿਹਾ ਸੀ, ਆਵਾਂਗੀ।" ਵੀਰ ਜੀ ਨੇ ਬੜੀ ਚਾਅ ਨਾਲ ਪੁੱਛਿਆ, "ਸ਼ਕੁੰਤਲਾ ਆਵੇਗੀ?" ਅਗੇ ਕਦੀ ਏਨੇ ਸ਼ੌਕ ਨਾਲ ਉਨ੍ਹਾਂ ਨੇ ਸ਼ਕੁੰਤਲਾ ਦਾ ਨਾਂ ਨਹੀਂ ਸੀ ਲਿਆ। ਮੈਂ ਕਿਹਾ, “ਕਹਿੰਦੀ ਤੇ ਸੀ ਅਗੋਂ ਪਤਾ ਨਹੀਂ। ਮੇਰੀਆਂ ਨਜ਼ਰਾਂ ਤੁਹਾਡੀ ਤਲਾਸ਼ ਵਿਚ ਲਗੀਆਂ ਰਹੀਆਂ। ਟਾਂਗਾ ਲੋਕਾਂ ਦੇ ਹਜੂਮ ਨੂੰ ਚੀਰਦਾ ਹੋਇਆ, ਇਕ ਖ਼ਾਸ ਥਾਂ ਤੇ ਪਜ ਗਿਆ।ਅਜੇ ਕਪੜੇ ਹੀ ਝਾੜ ਰਹੀ ਸਾਂ,ਕਿ ਕਿਸੇ ਨੇ ਆ ਕੇ ਪਿਛੋਂ ਅੱਖਾਂ ਬੰਦ ਕਰ ਲਈਆਂ। ਸੋਚਾਂ-"ਕੌਣ ਹੈ? ਸ਼ਕੁੰਤਲਾ ਬੜੀ ਖ਼ੁਸ਼ ਹੁੰਦੀ,ਹਸਦੀ ਹੋਈ ਮੇਰੇ ਅਗੇ ਆ ਖਲੋਤੀ। ਨਾਲ ਉਸ ਦੇ ਛੋਟਾ ਭਰਾ ਸੀ।"ਬਾਉ ਜੀ ਕਿਥੇ ਨੇ?” ਮੈਂ ਪੁੱਛਿਆ, “ਬਾਊ ਜੀ, ਭਾਬੀ ਜੀ ਤੇ ਸੁਰਿੰਦਰ, ਉਹ...

੬੯