ਪੰਨਾ:Guru Granth Tey Panth.djvu/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਜਾਣਦੇ ਹਨ, ਏਸੇ ਤਰਾਂ ਧੀਰ ਮਲ ਛੇ ਗੁਰੂਆਂ ਤਕ ਮੰਨਦਾ ਸੀ, ਪਰ ਅਗੋਂ ਨਿਖੜ ਗਿਆ। ਏਸੇ ਤਰਾਂ ਰਾਮ ਰਾਈਏ ਸਤਵੇਂ ਗੁਰੂ ਤਕ ਮੰਨਦੇ ਹਨ, ਮਸੰਦ ਦਸਮ ਗੁਰੂ ਦੇ ਸਮੇਂ ਬਾਗੀ ਸਮਝੇ ਗਏ।

ਹੁਣ ਦੇਖ ਲਓ ਕਿ ਧੀਰ ਮੱਲੀਆਂ, ਰਾਮ ਰਾਈਆਂ, ਮੀਣੇ (ਪਿਥੀ ਚੰਦ ਤੇ ਉਸਦੇ ਸਿਖ) ਮਸੰਦਾਂ ਬਾਬਤ, ਅੰਮ੍ਰਿਤ ਪ੍ਰਚਾਰ ਸਮੇਂ ਕੀ ਆਖਿਆ ਜਾਂਦਾ ਹੈ। ਇਸ ਪਰ ਨੌ ਵਾਂਕਸਾ ਪੰਜਾਂ ਗੁਰੂਆਂ ਤਕਦੇ ਸਿਖ ਕਹਾਉਣ ਵਾਲੇ ਸੱਜਣ ਖੁਦ ਸੋਚ ਲੈਣ।

ਕੁਝ ਖਾਸ ਗਲਾਂ

ਮੈਨੂੰ ਇਕ ਵਾਰ ਮੇਰੇ ਇਕ ਮਿਤ੍ਰ ਜੀ ਨੇ ਆਖਿਆ ਸੀ, ਕਿ ਤੁਸੀਂ ਗੁਰਬਾਣੀ ਨੂੰ ਇਸ ਲਈ ਪੂਜਦੇ ਹੋ ਕਿ ਓਹ ਗੁਰੂ ਨਾਨਕ ਸਾਹਿਬ ਜੀ ਦੀ ਰਚੀ ਹੋਈ ਹੈ। ਫਿਰ ਗੁਰੂ ਨਾਨਕ ਜੀ ਤੋਂ ਪੈਦਾ ਹੋਈ ਸੰਤਾਨ ਦੀ ਪੂਜਾ ਕਿਉਂ ਨਾਂ ਕੀਤੀ ਜਾਵੇ ? ਮੈਂ ਅਰਜ਼ ਕੀਤੀ ਕਿ ਅਸੀ ਗੁਰਬਾਨੀ ਨੂੰ ਅਧਾਂ-ਧੁੰਦ ਨਹੀਂ ਮੰਨ ਰਹੇ, ਸਗੋਂ ਇਸ ਬਾਣੀ ਵਿਚ ਅਜੇਹਾ ਸਵਾਦ ਤੇ ਗਿਆਨ ਦੀਆਂ ਝਲਕਾਂ ਹਨ ਕਿ ਇਸ ਬਾਣੀ ਨੂੰ ਪੜ੍ਹਕੇ ਸਤਿਗੁਰੂਆਂ ਦੀ ਲਾਸਾਨੀ ਸ਼ਖਸੀਅਤ ਦਾ ਪਤਾ ਚਲਦਾ ਹੈ, ਗੋਯਾ ਬਾਣੀ ਖੁਦ ਗੁਰੂਆਂ ਦੀ ਇੱਜ਼ਤ ਕਰਵਾ ਰਹੀ ਹੈ। ਸੱਚ ਤਾਂ ਇਹ ਹੈ ਕਿ ਓਹਨਾਂ ਦੀ ਬਜ਼ੁਰਗੀ ਦਾ ਸਬ ਤੋਂ ਵੱਡਾ ਸਬੂਤ ਹੀ ਬਣੀ ਹੈ, ਜੇ ਬਾਣੀ ਵਿਚ ਕੋਈ ਉੱਚੀ ਸਚਾਈ ਨਾਂ ਹੁੰਦੀ ਤ ਅਸੀਂ ਕੇਵਲ ਇਸ ਲਈ ਕਿ