ਪੰਨਾ:Guru Granth Tey Panth.djvu/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਤਾਂ ਭੀ ਅਸੀ ਬਾਣੀ ਨੂੰ ਮੰਨੀ ਜਾਵਾਂਗੇ |

ਹੋਰ ਸੋਚ ਲਉ, ਜੇ ਨੈਹਰ ਸੁਕ ਜਾਵੇ, ਤਾਂ ਉਸ ਵਿਚੋਂ ਨਿਕਲਣ ਵਾਲੇ ਸੂਏ ਕਸੀਆਂ ਆਪੇ ਸੁਕ ਜਾਨਗੇ। ਦੂਜੀ ਤਰਫ ਖਿਆਲ ਕਰ ਲਉ ਕਿ ਇਕ ਸਜਨ ਦੀ ਪ੍ਰੇਰਣਾ ਨਾਲ ਅਸੀਂ ਸਿਖ ਬਣ ਜਾਂਦੇ ਹਾਂ | ਜੇ ਉਹ ਕੱਲ੍ਹ ਨੂੰ ਬੇਮੁਖ ਹੋ ਜਾਵੇ ਤਾਂ ਕੀ ਅਸੀ ਭੀ ਸਿਖੀ ਛੱਡ ਦਿਆਂਗੇ ਨਹੀਂ ਹਰਗਿਜ਼ ਨਹੀਂ | ਅਰਥਾਤ ਉਸਦੇ ਸੁਕਨ ਕਰਕੇ ਅਸੀ ਨਹੀਂ ਸੁਕਦੇ | ਉਸਦੇ ਸਿਖ ਰੈਹਣ ਦੀ ਹਾਲਤ ਵਿਚ ਭੀ ਇਹ ਹੋ ਸਕਦਾ ਹੈ ਕਿ ਅਸੀ ਉਸ ਤੋਂ ਹਜ਼ਾਰ ਗੁਣਾ ਵਧੀਕ ਚੰਗੇ ਸਿਖ ਬਣ ਜਾਈਏ | ਇਹ ਜ਼ਰੂਰੀ ਨਹੀਂ, ਕਿ ਨੈਹਰ ਦੇ ਸੂਇਆ ਕਸੀਆਂ ਦੀ ਤਰਾਂ ਅਸੀਂ ਸਿਖੀ ਦਾ ਪਾਣੀ ਉਤਨਾ ਹੀ ਲੈ ਸਕੀਏ ਕਿ ਜਿਤਨਾਕੁ ਸਾਨੂੰ ਸਿਖੀ ਵਿਚ ਲੈ ਆਉਣ ਵਾਲੇ ਸੱਜਨ ਨੇ ਲਿਆ ਹੈ | ਬੱਸ, ਏਥੇ ਨੈਹਰ ਜਾਂ ਖਾਨਦਾਨ ਆਦਿ ਦੀਆਂ ਮਸਾਲਾਂ ਨਹੀਂ ਘੱਟ ਸਕਦੀਆਂ। ਇਹ ਨਜ਼ਾਰਾ ਤਾਂ ਭੌਰਿਆਂ ਵਾਲਾ ਹੈ | ਇਕ ਫੁਲਾਂ ਦੇ ਬਗੀਚੇ ਪਰ ਭੌਰੇ ਇੱਕ ਦੂਜੇ ਨੂੰ ਦੇਖਕੇ ਖੁਸ਼ਬੂ ਲੈਣ ਆਉਂਦੇ ਹਨ |ਪਰ ਜਦ ਬਗੀਚੇ ਉਪਰ ਆ ਪਹੁੰਚਨ ਤਦ ਹਰ ਇਕ ਭੌਰੇ ਦਾ ਹੱਕ ਹੈ, ਕਿ ਉਹ ਖੁਲ-ਮਲਾ ਸੁਗੰਧੀ ਦੀਆਂ ਮੌਜਾਂ ਲੁਟੇ | ਤਦੋਂ ਕੋਈ ਇਕ ਭੌਰਾ ਕਿਸੇ सुभेचे प्भपीठ ਨਹੀਂ | ਇਸੇ ਤਰਾਂ ਅਸੀਂ ਗੁਰ ਸਿਖ ਨੂੰ ਦੇਖਕੇ, ਤੇ ਓਹਨਾਂ ਪਾਸੋ ਗੁਰ ਸਿਖੀ ਦਾ ਰਸਤਾ ਪੁਛ ਕੇ ਗੁਰਬਾਣੀ ਸਮਝ ਕੇ ਇਸ ਅਕਾਲੀ ਬਗੀਚੇ ਉਪਰ ਪਹੁੰਚ ਜਾਂਦੇ ਹਾਂ ਫਿਰ ਮਨ ਭਾਉਂਦੀ ਖੁਸ਼ਬ ਲੈ ਦੇ ਹਾਂ ਅਣੋ ਲਈ ਕਿਸੇ ਦੇ ਵਸੀਲੇ ਦੀ