Page:Guru Granth Tey Panth.djvu/26

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਭਗਤਾਂ ਦੀ ਬਾਣੀ ਹੈ, ਪਰ ਇਸ ਪਵਿਤ੍ਰ ਪੁਸਤਕ ਨੂੰ ਲਿਖਣ ਸਮੇਂ ਗੁਰੂਆਂ ਦੀ ਬਾਣੀ ਨਾਲ ਪਹਿਲਾ ਯਾ ਚੋਥਾ ਯਾ ਪੰਜਵਾਂ ਮਹਲਾ ਲਿਖਿਆ ਗਿਆ ਹੈ, ਪਰ ਭਗਤਾਂ ਨੂੰ ਕੇਵਲ ਭਗਤ ਪਦ ਨਾਲ ਯਾਦ ਕੀਤਾ ਹੈ, ਓਹਨਾਂ ਦੀ ਬਾਣੀ ਦੇ ਮੁੱਢ ਵਿਚ "ਬਾਣੀ ਭਗਤਾਂ ਕੀ" ਲਿਖਿਆ ਹੋਇਆ ਹੁੰਦਾ ਹੈ |

ਅਰਥਾਤ ਕਈ ਸਤਿਪੁਰਖ ਨੂੰ ਜਾਣਣ ਵਾਲੇ ਭਗਤ ਗੁਰੂਆਂ ਦੇ ਸਿਲਸਿਲੇ ਵਿਚ ਸ਼ੁਮਾਰ ਨਹੀਂ ਕੀਤੇ ਗਏ। ਜੇ ਕੇਵਲ ਸਤਿਪੁਰਖ ਨੂੰ ਜਾਣਨ ਕਰਕੇ ਹਰ ਇਕ ਆਦਮੀ ਸਤਿਗੁਰੂ ਹੋ ਸਕਦਾ ਤਾਂ ਦਸਾਂ ਗੁਰੂਆਂ ਲਈ ਜ਼ਰੂਰ ਕੋਈ ਹੋਰ ਅਲੈਹਦਾ ਪਦ ਤਜ਼ਵੀਜ ਕੀਤਾ ਜਾਂਦਾ। ਜਿਸ ਤਰਾਂ ਮੁਸਲਮਾਨ ਭਾਈਆਂ ਵਿਚ ਆਮ ਬਜ਼ੁਰਗਾਂ ਨੂੰ ਪੀਰ, ਵਲੀ ਤੇ ਮੁਹੱਕਕ ਆਦਿ ਲਫਜ਼ਾਂ ਨਾਲ ਚੇਤੇ ਕੀਤਾ ਜ਼ਾਂਦਾ ਹੈ, ਪਰ ਪੈਗੰਬਰ ਕੇਵਲ ਧਰਮ ਦੇ ਬਾਨੀਆਂ ਨੂੰ ਹੀ ਮੰਨਿਆਂ ਜਾਂਦਾ ਹੈ। ਇਸੇ ਤਰਾਂ ਸਿੱਖਾਂ ਵਿਚ ਭੀ ਜ਼ਰੂਰੀ ਸੀ ਕਿ ਜੇ ਸਤਿਗੁਰ ਪਦ ਆਮ ਮਹਾਤਮਾਂ ਲੋਕਾਂ ਵਾਸਤੇ ਹੁੰਦਾ ਤਾਂ ਧਰਮ ਦੇ ਮੁਖੀ ਆਗੂਆਂ ਦਸਾਂ ਸਤਿਗੁਰਾਂ ਲਈ ਜ਼ਰੂਰ ਕੋਈ ਹੋਰ ਲਫਜ਼ ਮੁਕੱਰਰ ਕੀਤਾ ਜਾਂਦਾ ਅਤੇ ਉਸ ਖਿਤਾਬ ਨੂੰ ਸਤਿਗੁਰ ਦੇ ਪਦ ਤੋਂ ਉੱਚਾ ਮੰਨਿਆਂ ਜਾਂਦਾ ਹੈ | ਕਿਉਂਕਿ ਸਤਿਗੁਰ ਹਰ ਇਕ ਮਹਾਤਮਾਂ ਪੁਰਸ਼ ਨੂੰ ਆਖਿਆ ਜਾਂਦਾ, ਪਰ ਉਹ ਵੱਖਰਾ ਪਦ ਕੇਵਲ ਦਸ ਗੁਰੂਆਂ ਵਾਸਤੇ ਹੀ ਵਰਤਿਆ ਜਾ ਸਕਦਾ, ਪਰ ਏਥੇ ਅਜੇਹਾ ਨਹੀਂ ਹੋਇਆ ਸਗੋਂ ਸਾਡੇ ਮੁਖੀ ਆਗੂਆਂ ਲਈ ਵਿਸ਼ੇਸ਼ ਕਰਕੇ ਗੁਰੂ ਯਾ