ਪੰਨਾ:Guru Granth Tey Panth.djvu/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨)

ਪਰ ਫੇਰ ਭੀ ਗੁਰੂ ਪੰਥ ਦੀ ਮੇਹਰ ਨਾਲ ਇਹ ਕੰਮ ਕਿਸੇ ਲੇਖੇ ਜੋਗਾ ਹੋਣ ਦੀ ਉਮੈਦ ਹੈ | ਇਸ ਕਿਤਾਬ ਵਿਚ ਗੁਰੂ ਕੌਣ ਹੈ, ਸਿੱਖ ਕੌਣ ਹੈ, ਧਾਰਮਕ ਤੇ ਭਾਈਚਾਰਕ ਆਜ਼ਾਦੀ, ਸਿੱਖ ਧਰਮ ਦੀ ਉੱਚਤਾ, ਦਸ ਗੁਰੂਆਂ ਦੇ ਮਿਸ਼ਨ ਦੀ ਇੱਕ ਲੜੀ, ਆਦਿ ਵੀਚਾਰਾਂ ਆਈਆਂ ਹਨ ਨਿਸ਼ਚਾ ਹੈ ਕਿ ਸੱਜਣ ਇਸ ਨੂੰ ਇਕ ਵਾਰ ਵਿਚਾਰ ਕੇ ਪੜ੍ਹਨ ਦੀ ਖੇਚਲ ਜ਼ਰੂਰ ਕਰਨਗੇ, ਭਾਵੇਂ ਸੁਧਾਈ ਦਾ ਪ੍ਰਬੰਧ ਨਵੀ ਐਡੀਸ਼ਨ ਵਿਚ ਭੀ ਕਾਫੀ ਕੀਤਾ ਗਿਆ ਹੈ, ਪਰ ਫੇਰ ਭੀ ਕਲੈਰੀਕਲ ਯਾ ਪ੍ਰਫ ਦੀਆਂ ਗ਼ਲਤੀਆਂ ਦੀ ਖਮਾ ਕਰਨੀ |

ਇਸ ਕਿਤਾਬ ਦਾ ਸਿੱਟਾ ਇਨ੍ਹਾਂ ਦੋ ਅਮੋਲਕ ਵਾਕਾਂ ਵਿੱਚ ਹੈ:-

"ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ"

(ਭਾਈ ਗੁਰਦਾਸ ਜੀ ਵਾਰ ੪੧)

"ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਏ ਗ੍ਰੰਥ।"


ਦਾਸ:-

ਗਿਆਨੀ ਸ਼ੇਰ ਸਿੰਘ

ਰਾਵਲਪਿੰਡੀ ।।