Page:Guru Granth Tey Panth.djvu/36

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

ਬਣਦੇ ਗਏ, ਸੰਸਾਰਕ ਬਾਦਸ਼ਾਹੀ ਦੀ ਤਰਾਂ ਧਾਰਮਕ ਬਾਦਸ਼ਾਹ ਯਾ ਆਗੂ ਭੀ ਹੁੰਦੇ ਆਏ। ਜ਼ਿੰਦੂਆਂ ਵਿੱਚ ਮਨੂੰ ਬਿਆਸ, ਵਸ਼ਿਸ਼ਟ ਜੈਮਨੀ ਆਦਿ ਅਨੇਕ ਰਿਸ਼ੀਆਂ ਦੇ ਸਿਮਤੀ ਸ਼ਾਸਤ ਦੇ ਮਤ ਚਲਦੇ ਰਹੇ।।

ਦੂਜੇ ਪਾਸੇ ਹਜ਼ਰਤ ਮੂਸਾ ਯਾ ਈਸਾ ਆਦਿ ਧਰਮ ਚੱਲੇ। ਏਸੇ ਤਰਾਂ ਬੁਧ, ਪਾਰਸੀ ਅਤੇ ਇਸਲਾਮ ਆਦਿਕ ਧਰਮਾਂ ਦੀ ਬਾਬਤ ਸਮਝ ਲੈਨਾ । ਹਰ ਇਕ ਧਰਮ ਪ੍ਰਚਲਤ ਕਰਨ ਵਾਲਾ ਪੈਗੰਬਰ ਅਪਨੇ ਧਰਮ ਦਾ ਧਾਰਮਕ ਬਾਦਸ਼ਾਹ ਮੰਨਣਾ ਚਾਹੀਦਾ ਹੈ, ਜਿਹਾ ਕਿ ਇਸ ਲਾਮ ਦੇ ਮਹਾਤਮਾ ਮੁਹੰਮਦ ਸਾਹਿਬ, ਯਹੂਦੀਆਂ ਦੇ ਹਜ਼ਰਤ ਮੁਸਾ ਆਦਿ । ਪਰ ਪੈਗੰਬਰਾਂ ਯਾ ਹੋਰ ਧਾਰਮਕ ਬਾਨੀਆਂ ਦੇ ਪਿਛੋਂ ਇਹ ਧਾਰਮਕ ਹਕੂਮਤ ਖਾਸ ਖਾਸ ਤੇ ਛੋਤੇ ਛੋਟੇ ਫਿਰਕਿਆਂ ਦੇ ਹੱਥ ਆ ਜਾਂਦੀ ਰਹੀ ਜਿਹਾ । ਹਿੰਦੂਆਂ ਵਿਚ ਬ੍ਰਹਮਨ ਤੇ ਮੁਸਲਮਾਨਾਂ ਵਿਚ ਕਾਜ਼, ਸੱਯਦ ਤੇ ਈਸਾਈਆਂ ਵਿਚ ਰੋਮ ਦੇ ਪੋਪ ਸਾਹਿਬ ਤੇ ਉਨ੍ਹਾਂ ਦੇ ਅਨੁਸਾਰੀ ਪਾਦਰੀ । ਜਿਸ ਤਰਾਂ ਦੁਨਯਾਵੀ ਬਾਦਸ਼ਾਹੀ ਵਿੱਚ ਲੋਕਾਂ ਦੀ ਆਮ ਰਾਸੇ (Public opinio) ਨੂੰ ਦਖਲ ਨਹੀਂ ਸੀ, ਏਸੇ ਤਰਾਂ ਧਾਰਮਕ ਹਲਕੇ ਵਿਚ ਭੀ ਉਕਤ ਲੋਕਾਂ ਦਾ ਹੀ ਜ਼ੋਰ ਸੀ, ਅਤੇ ਆਮ ਲੋਕਾਂ ਦੀ ਪੁਛ ਪ੍ਰਤੀਤ ਏਥੇ ਭੀ ਘਟ ਹੀ ਸੀ । ਜਿਸ ਤਰਾਂ ਦੁਨ ਜਾਵੀ ਬਾਦਸ਼ਾਹ ਅਪਨੀ ਹਕੂਮਤ ਦੇ ਘੁਮੰਡ, ਵਿਚ ਆਕੇ ਅਨੇਕ ਕਿਸਮ ਦੇ ਭਾਰੇ ਪਾਪ ਕਰਦੇ ਸਨ, ਏਸੇ ਤਰਾਂ ਧਾਰਮਕ ਆਗੂ ਭੀ ਆਮ ਲੋਕ ਲਈ ਕਈ ਵਾਰੀ ਬੜੇ ਹੀ ਦੁਖਦਾਈ ਸਾਤ