Page:Guru Granth Tey Panth.djvu/39

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੮ )

ਇਕ ਬ੍ਰਹਮਨ ਦਾ ਲੜਕਾ ਮਰ ਗਿਆ, ਬ੍ਰਹਮਨ ਨੇ ਸ੍ਰੀ ਰਾਮ ਚੰਦਰ ਜੀ ਮਹਾਰਾਜ ਪਾਸ ਪੁਕਾਰ ਕੀਤੀ, ਕਿ ਤੇਰੇ ਰਾਜ ਵਿੱਚ ਮੇਰਾ ਬੱਚਾ ਚਲਾਣਾ ਕਰ ਗਿਆ, ਰਾਮ ਜੀ ਨੇ ਸਾਰੀ ਗਲ ਸੁਣਕੇ ਸ਼ੂਦਰ ਨੂੰ ਕਤਲ ਕਰ ਦਿੱਤਾ, ਇਸ ਕਰਕੇ ਬ੍ਰਹਮਣ ਦਾ ਬਾਲਕ ਮੁੜ ਜੀਉਦਾ ਹੋ ਗਿਆ, ਤੇ ਦੇਵਤਿਆ ਨੇ ਇਸ ਪਰਉਪਕਾਰ ਅਤੇ ਧਰਮ ਦੀ ਮਰਯਾਦਾ ਪੁਰ ਕਰਨ ਕਰਕੇ ਸ੍ਰੀ ਰਾਮ ਜੀ ਦਾ ਜੈ ਜੈ ਕਾਰ ਕੀਤਾ।।

ਗੁਸਾਈਂ ਤੁਲਸੀ ਦਾਸ ਨੇ ਭੀ ਲਿਖਿਆ ਹੈ, ਕਿ "ਢੋਲ ਗੁਥਾਰ ਸ਼ੂਦਰ ਪਸ਼ੁ ਨਾਰੀ, ਏਹ ਪਾਂਚੋਂ ਤਾੜਨ ਅਧਿਕਾਰੀ" ਅਰਥਾਤ ਢੋਲ, ਬੇਵਕੂਫ਼, ਸ਼ੂਦਰ,ਪਸ਼ੂ, ਤੇ ਔਰਤ ਇਹ ਪੰਜੇ ਮਾਰ ਕੁਟ ਦੇ ਹੀ ਹੱਕਦਾਰ ਹਨ। ਏਸੇ ਤਰਾਂ ਹੋਰ ਪੁਰਾਣੇ ਖਿਆਲਾਂ ਦੇ ਗ੍ਰੰਥਾਂ ਵਿਚ ਸ਼ੂਦਰਾਂ ਉਪਰ ਕਈ ਕਿਸਮ ਦੇ ਪੱਥਰ ਸੁਟੇ ਸਨ ।

ਹਿੰਦ ਵਾਸੀ ਪਸ਼ੂਆਂ ਨੂੰ ਤਾਂ ਦੇਵਤਾ ਮੰਨਕੇ ਓਹਨਾਂ ਦੇ ਪੈਰ ਪੂਜਦੇ ਸਨ। ਸੱਪਾਂ, ਠੂਹਿਆਂ, ਤੇ ਚੂਹਿਆਂ ਦੀ ਪੂਜਾ ਕਰਦੇ ਸਨ, ਦ੍ਰਖਤ, ਪੱਥਰ ਆਦਿ ਨੂੰ ਰੱਬ ਮੰਗ ਬੈਠਦੇ ਸਨ, ਪਰ ਇਕ ਆਪਣੇ ਜਹੇ ਮਨੁਖ ਨੂੰ ਸ਼ੂਦਰ ਆਖ ਕੇ ਉਸ ਦੀ ਇਨਤੀ ਬੇਇਜਤੀ ਕਰਦੇ ਸਨ, ਕਿ ਉਸ ਨਾਲ ਪੱਲਾ ਜਾਂ ਹਥ ਛੁਹਾਉਣਾ ਤਾਂ ਕਿਤੇ ਰਿਹਾ ਉਸਦਾ ਪਰਛਾਵ ਭੀ ਲੈਣ ਨੂੰ ਤਿਆਰ ਨਹੀਂ ਹੁੰਦੇ ਸਨ।

ਇਕ ਸ਼ੂਦਰ ਭਾਵੇਂ ਤੜਫਦਾ ਪਿਆ ਹੋਵੇ, ਪਰ ਉਸ ਦੀ ਸੇਵਾ ਲਈ ਇਕ ਉਚੀ ਜ਼ਾਤ ਦੇ ਅਦਮੀ ਦਾ ਦਿਲ ਨਹੀ ਸੀ ਲੋਚਦਾ, ਕਿਉਂਕਿ ਅਜੇਹਾ ਕਰਨਾ ਇਸ