Page:Guru Granth Tey Panth.djvu/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੪੩ )

ਹੇ ਪਿਤਾ ਵਾਹਿਗੁਰੂ! ਜਦ ਇਨਾਂ ਨੂੰ ਇਤਨੀ ਮਾਰ ਪਈ, ਕਿ ਇਨਾਂ ਨੇ ਦੁਖੀ ਹੋਕੇ ਚੀਕਾਂ ਮਾਰੀਆਂ, ਕੀ ਤੈਨੂੰ ਦਰਦ ਨਾ ਆਇਆ ? ਜੇ ਡਾਢਾ ਡਾਢੇ ਨੂੰ ਮਾਰੇ, ਤਾਂ ਕੋਈ ਹੈਰਾਨੀ ਦੀ ਗੱਲ ਨਹੀਂ, ਪਰ ਜੇ ਡਾਢਾ ਸ਼ੇਰ ਗਾਈਆਂ ਦੇ ਵੱਗ ਜਾਂ ਬੱਕਰੀਆਂ ਦੇ ਇੱਜੜ ਤੇ ਆ ਪਵੇ ਤਾਂਤੇ ਮਾਲਕ ਨੂੰ ਹੀ ਸਾਰ ਲੈਣੀ ਪਵੇਗੀ, ਹੇ ਕਰਤਾਰ ! ਤੂੰ ਸਭ ਦਾ ਹੈਂ ਤੇ ਓਹ ਸਭ ਤੇਰੇ ਹਨ ਆਦਿ।

ਆਸਾ ਰਾਗ ਵਿਚ ਦੋ ਅਸਟਪਦੀਆਂ ਤੇ ਇਕ ਇਹ ਸ਼ਬਦ ਏਸੇ ਪ੍ਰਥਾਇ ਹੈ । ਇਨਾਂ ਨੂੰ ਪੜ੍ਹਕੇ ਪਤਾ ਲਗ ਸਕਦਾ ਹੈ,ਸ ਕਿ ਦੁਖੀਆਂ ਦਾ ਦਰਦ ਗੁਰ ਨਾਨਕ ਦੇ ਅੰਦਰ ਕਿਤਨਾ ਕੁ ਸੀ | ਅਤੇ ਇਨਾਂ ਸ਼ਬਦਾਂ ਵਿਚ ਕਿਸ ਤਰਾਂ ਦਿਲੀ ਤਰਦ, ਆਤਮਕ ਫਿਲਾਸਫੀ, ਮੁਲਕੀ ਅਤੇ ਕੌਮੀ ਕਮਜ਼ੋਰੀਆਂ ਉਤੇ ਅਫਸੋਸ ਅਤੇ ਧਰਮ ਸ਼ਰਮ ਤੋਂ ਡਿਗੀ ਹੋਈ ਦੁਨੀਆਂ ਨੂੰ ਮੁੜ ਚੜ੍ਹਦੀ ਕਲਾ ਵਿਚ ਲਿਆਉਣ ਦੇ ਉਪਾ ਆਦਿ ਰੰਗ ਭਰੇ ਹਨ | ਸਾਰੇ ਸ਼ਬਦ ਕਿਤਾਬ ਵਧਨ ਦੇ ਡਰ ਤੋਂ ਨਹੀਂ ਲਿਖੇ, ਏਹ ਸੇਵਾ ਕਦੇ ਫੇਰ ਕੀਤੀ ਜਾਵੇਗੀ ।

ਦੁਖੀਆਂ ਦੇ ਦਰਦੀ ਗੁਰੂ ਨਾਨਕ ਜੀ ਦੇ ਪ੍ਰਸੰਗਤਾਂ ਇਹੋ ਜਹੇ ਬਹੁਤ ਹਨ, ਪਰ ਉਨਾਂ ਦਾ ਸਾਰਾ ਸਿੱਟਾ ਹੇਠਲੀਆਂ ਤੁਕਾਂ ਵਿਚੋਂ ਨਿਕਲ ਆਉਂਦਾ ਹੈ।

"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ। ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ਜਥੈ। ਨੀਚ ਸਮਾਲੀਅਨ ਤਿਥੇ ਨਦਰਿ ਤੇਰੀ ਬਖਸੀਸ।(ਸ੍ਰੀ ਰਾਗ ਮ: ੧)