Page:Guru Granth Tey Panth.djvu/46

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੫ )

ਬਾਕੀ ਨੇ ਗੁਰੂਆਂ ਦੀ ਕੀ ਲੋੜ ਪਈ?

ਜਦ ਕਿਸੇ ਨਵੇਂ ਧਰਮ ਤੇ ਨਵੇਂ ਖਿਆਲਾਂ ਦਾ ਪ੍ਰਚਾਰ ਕਰਨਾਂ ਹੋਵੇ ਤਾਂ ਦੋ ਤਰੀਕੇ ਵਰਤਣੇ ਪੈਂਦੇ ਹਨ, ਇਸਲਾਹ ਯਾ ਇਨਕਲਾਬ (Reform or Revolution) ਅਰਥਾਤ ਇਕ ਧੀਰੇ ੨ ਸੁਧਾਰ ਤੇ ਦੂਜਾ ਝਟਾਪਟ ਕੁਝ ਹੋਰ ਦਾ ਹੋਰ ਕਰ ਦੇਣਾ , ਮੁਲਕ, ਕੋਮ, ਧਾਰਮਿਕ ਭਾਵੇਂ ਕਿਸੇ ਕਿਸਮ ਦੀ ਹ ਦਰੁਸਤੀ ਕਿਉਂ ਨਾਂ ਹੋਵੇ, ਹਰ ਇਕ ਲਈ ਉਕਤ ਦੋਹ ਢੰਗ ਵਿਚੋਂ ਕੋਈ ਇਕ ਜ਼ਰਰ ਵਰਤਨਾਂ ਪੈਂਦਾ ਹੈ, ਪਰ ਜੇ ਕੰਮ ਸਰ ਸਕੇ, ਤਾਂ ਝਟਾ-ਪਟ ਅਦਲਾ-ਬਦਲੀ ਨਾਲੋਂ ਧੀਰੇ-੨ ਸੁਧਾਰ ਕਰਨਾ ਚੰਗਾ ਹੁੰਦਾ ਹੈ ਕਿਉਂਕਿ ਝਟਾ-ਪਟ ਅਦਲਾ ਬਦਲ ਦੇ ਕਾਰਨ ਕਈ ਕਿਸਮ ਦੇ ਗੁਸੇ ਤੇ ਨਫਰਤ ਦੀ ਅੱਗ ਭੜਕ ਪੈਂਦੀ ਹੈ, ਜਿਸ ਕਰਕੇ ਸੁਧਾਰ ਦੀ ਥਾਂ ਉਲਟੇ ਬਹੁਤ ਸਾਰੇ ਘਾਟੇ ਤੇ ਦੁਖ ਵਿਆਪਦੇ ਹਨ | ਨਤੀਜਾ ਇਹ ਹੁੰਦਾ ਹੈ ਕਿ ਥੋੜੀਆਂ-੨ ਗਲਾਂ ਬਦਲੇ ਲਹੂ ਦੀਆਂ ਨਦੀਆਂ ਵਗ ਤੁਰਦੀਆਂ ਹਨ | ਮਸਾਲ ਲਈ ਦੇਖ ਲਓ ਕਿ ਨਵੀ ਤਬਦੀਲ ਹੋਣ ਸਮੇਂ ਰੂਸ ਵਿਚ ਕਿਸਤਰਾਂ ਦੀ ਬੁਰਛਾ ਗਰਦੀ ਹੋ ਚੁਕੀ ਤੇ ਹੋ ਰਹੀ ਹੈ ।

ਇਹ ਕੋੜ ਤੇ ਭੇੜਾ ਫਲ ਝਟਾ-ਪਟ ਤਬਦੀਲੀ ਜਾਂ ਇਨਕਲਾਬ ਦਾ ਹੀ ਹੈ | ਏਥੇ ਇਸ ਮਸਾਲ ਦੇ ਲਿਖਣ ਤੋਂ ਸਾਡਾ ਭਾਵ ਰੂਸ ਯਾ ਉਸਦੀ ਕਿਸੇ ਪਾਰਟੀ ਉਪਰ ਬੈਹਸ ਕਰਨ ਤੋਂ ਨਹੀਂ, ਸਗੋਂ ਮਤਲਬ ਝਟਾ-ਪਟ ਅਦਲਾ-ਬਦਲ