Page:Guru Granth Tey Panth.djvu/50

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੯ )

ਤਾਂ ਹਿੰਦੁਸਤਾਨ ਦੀ ਮੁਲਕੀ ਅਤੇ ਪਾਰਮਕ ਹਾਲਤ ਬਹੁਤ ਹੀ ਖਤ੍ਰਨਾਕ ਸੀ | ਦੂਜਾ ਹਿੰਦੂ ਮੁਸਲਮਾਨ ਦੋ ਤਕੜੇ ਮਜ਼ਬੂਤ ਧਰਮਾਂ ਦਾ ਜੰਗ ਹੋ ਰਿਹਾ ਸੀ | ਤੀਜਾ ਆਪਣੇ ਬਦਸ਼ਾਹੀ ਰੋਅਬਦਾਬ ਦੇ ਕਾਰਨ ਮੁਸਲਮਾਨੀ ਧਰਮ ਚੜਦੇ ਜੋਬਨ ਪਰ ਸੀ, ਅਤੇ ਇਹ ਧਰਮ ਭੀ ਇਕ ਮਜ਼ਬੂਤ ਅਤੇ ਬਾਕਾਇਦਾ ਜੱਥੇਬੰਦ ਸੀ । ਚੌਥਾ ਹਿੰਦੂ ਕਿਸੇ ਦਾ ਨਵਾਂ ਖਿਆਲ ਲੈਣ ਨੂੰ ਤਿਆਰ ਹੀ ਨਹੀਂ ਸਨ, ਇਹ ਆਪਣੇ ਪਰਾਣੇ ਫਟੇ ਹੋਏ ਕੁੜੀਤਿਆਂ ਨੂੰ ਦੂਜਿਆਂ ਦੇ ਸੁੰਦਰ ਕੋਟ ਨਾਲੋਂ ਚੰਗਾ ਆਖਣ ਦੇ ਹੀ ਆਦੀ ਸਨ | ਇਹ ਹੀ ਸਬੱਬ ਹੈ ਕਿ ਇਸਲਾਮ ਨੂੰ ਲੱਗ ਭੱਗ ਇਕ ਹਜ਼ਾਰ ਸਾਲ ਹਕੂਮਤ ਰੱਖਣ ਪਰ, ਤੇ ਜ਼ੋਰ ਦੀ ਤਲਵਾਰ ਚਲਾਉਂਣ ਪਰ ਭੀ ਹਿੰਦੁਸਤਾਨ ਵਿੱਚ ਉਹ ਧਾਰਮਕ ਕਾਮਯਾਬੀ ਨਹੀਂ, ਹੋਈ ਕਿ ਜੇਹੜੀ ਉਸਨੂੰ ਅਰਥ, ਈਰਾਨ, ਤੇ ਮਿਸਰ ਅਤੇ ਤੁਰਕਿਸਤਾਨ ਆਦਿ ਇਲਾਕਿਆਂ ਵਿੱਚ ਥੋੜੇ ੨ ਅਰਸੇ ਵਿੱਚ ਹੀ ਹੋ ਗਈ मी । ਏਸੇ ਤਰਾਂ ਇਸਾਈਯਤ ਜੋ ਯੂਰਪ ਤੇ ਅਮ੍ਰੀਕਾ ਵਿੱਚ ਕੌੜੀ ਵੇਲ ਵਾਂਗ ਵਧ ਗਈ, ਪਰ ਸੈਂਕੜੇ ਸਾਲਾਂ ਦੀ ਕੋਸ਼ਸ਼ ਨਾਲ ਭੀ ਹਿੰਦੁਸਤਾਨ ਵਿੱਚ ਅਜੇ ਇਸਦਾ ਉਹ ਰੰਗ ਨਹੀਂ ਚੜਿਆ, ਬਲਕਿ ਇੱਟਲੀ ਤੋਂ ਆਏ ਹੋਈ ਇਕ ਈਸਾਈ ਪਾਦਰੀ ਨੇ ਅੱਜ ਤੋਂ ਢਾਈ ਸੋ ਸਾਲ ਪਹਿਲੇ ਲਿਖ ਦਿੱਤਾ ਸੀ, ਕਿ ਹਿੰਦੁਸਤਾਨ ਵਿੱਚ ਸਿਵਾ ਤਲਵਾਰ ਦੀ ਧਾਰ ਤੋਂ ਪ੍ਰਚਾਰ ਨਹੀਂ ਹੋ ਸਕਦਾ | ਹਾਂ ਇਹ ਸੋਚ ਹੈ ਕਿ ਹਿੰਦੂ ਹਰ ਇਕ ਬਜ਼ੁਰਗ ਨੂੰ ਇਸ਼੍ਵਰ ਅਵਤਾਰ ਯਾ ਦੇਵਤਾ ਮੰਨ ਲੈਣ ਨੂੰ ਤਿਆਰ ਹਨ ਤੇ ਉਸਦੇ ਪਿਛਲੱਗ ਲੋਕਾਂ ਨੂੰ