ਪੰਨਾ:Guru Granth Tey Panth.djvu/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੧ )

ਮੰਨਿਆਂ ਜਾਂਦਾ ਸੀ, ਈਸਾਈਆਂ ਦੇ ਪਾਦਰੀ, ਬੁੱਧਾਂ ਦੇ ਭਿਕਸ਼ੂ, ਹਿੰਦੂਆਂ ਦੇ ਸਨਿਆਸੀ, ਆਮ ਦੁਨੀਆਂ ਦਾਰਾਂ ਨਾਲੋਂ ਕੁਝ ਵੱਖਰੀ ਜੇਹੀ ਸ਼ਕਲ ਹੀ ਬਣਾਕੇ ਰੱਖਦੇ ਸਨ, ਜੋ ਕੁਛ ਉਦਾਸ ਜੇਹੀ ਹੁੰਦੀ ਸੀ, ਚਿਰ ਤਕ ਈਸਾਈ ਪ੍ਰਚਾਰਕ ਤੇ ਪ੍ਰਚਾਰਕਾਂ ਛੜੇ ਹੀ ਹੁੰਦੇ ਸਨ | ਬੁਧ ਭਿਕਸ਼ੁ ਤੇ ਹਿੰਦੁ ਸਾਧੂਆਂ ਵਿਚ ਤਾਂ ਹੁਣ ਤੱਕ ਇਹ ਹੀ ਹਾਲ ਹੈ |

ਪਰ ਗੁਰੂ ਨਾਨਕ ਜੀ ਦਾ ਭਾਵ ਇਹ ਸੀ ਕਿ ਪ੍ਰਚਾਰਕ ਤੇ ਧਾਰਮਕ ਆਗੂਆਂ ਦਾ ਬਾਣਾ ਤੇ ਰੈਹਣ ਬਹਿਣ ਦਾ ਆਮ ਤ੍ਰੀਕਾ ਦੂਜੇ ਲੋਕਾਂ ਤੋਂ ਵੱਖਰਾ ਹਰਗਿਜ਼ ਨਾਂ ਹੋਵੇ, ਕਿਉਂਕਿ ਜੇ ਭਗਤਾਂ ਸੰਤਾਂ ਦਾ ਭੇਸ ਅਲੈਹਦਾ ਬਣਾਇਆ ਜਾਵੇ, ਤਾਂ ਭੇਖ ਦੀ ਚਾਦਰ ਹੇਠਾਂ ਕਈ ਔਗਨ ਤੇ ਬਦੀਆਂ ਅੰਦਰੋ ਅੰਦਰ ਹੀ ਮੋਟੀਆਂ ਹੁੰਦੀਆਂ ਜਾਂਦੀਆਂ ਹਨ। ਇਸ ਤੋਂ ਬਿਨਾ ਸੰਸਾਰ ਦੇ ਲੋਕ ਸਿੱਧ ਯਾ ਪੀਰ ਉਸ ਨੂੰ ਮੰਨਿਆਂ ਕਰਦੇ ਹਨ, ਕਿ ਜੇਹੜਾ ਆਮ ਦੁਨੀਆਂ ਦੀ ਭਾਈਚਾਰਕ ਤੇ ਲਾਭ ਦਾਇਕ ਮਰਯਾਦਾ ਤੋਂ ਉਲਟੀਆਂ ਗਲਾਂ ਕਰੇ, ਕਈ ਮੁਸਲਮਾਨ ਭਰਾ ਅੱਲ ਵਲੱਲੀਆਂ ਗਲਾਂ ਕਰਨ ਵਾਲੇ ਲੋਕਾਂ ਨੂੰ ਪੀਰ, ਆਰਫ ਯਾ ਖੁਦਾ ਰਮੀਦਾ ਬਜ਼ੁਰਗ ਸਮਝਣ ਲਗ ਜਾਂਦੇ ਹਨ | ਉਨ੍ਹਾਂ ਵਿੱਚ ਇਹ ਗਲ ਪ੍ਰਸਿੱਧ ਹੈ, ਕਿ ਸੂਫੀ ਮਹਾਤਮਾ ਸ਼ਰਹ ਦੀ ਭੀ ਪ੍ਰਵਾਹ ਨਹੀਂ ਕਰਦੇ | ਮੌਲਾਨਾ ਗੁੰਮਯਾ ਹਾਫਜ਼ ਆਦਿ ਬਜ਼ੁਰਗ ਦੀ ਕਲਮ ਵਿਚ ਹਰ ਥਾਂ ਸ਼੍ਰਾਬ ਦੇ ਪਿਆਲੇ ਭਰ ਪਏ ਹਨ, ਪਰ ਸ਼ਰਹ ਇਸਲਾਮੀ ਵਿਚ ਸ਼ਬਦੀ ਸਖਤ ਮਨਾਹੀ ਹੋ ਏਸੇਤਰਾਂ ਹਿੰਦੂ ਬਜੁਰਗ ਭੀ ਸਤਵੀਂ ਮਕਾ ਦਾ ਬ੍ਰਹਮ-