Page:Guru Granth Tey Panth.djvu/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੨ )

ਗਿਆਨੀ ਓਸੇ ਨੂੰ ਆਖਿਆ ਕਰਦੇ ਹਨ, ਕਿ ਜਿਸ ਦਾ ਵਰਤਨ ਵਿਹਾਰ ਬਹੁਤ ਹੀ ਓਪਰਾ ਜਿਹਾ ਹੋਵੇ | ਕਹਾਵਤ ਹੈ ਕਿ ਪਾਂਡਵਾਂ ਦਾ ਜਗਤਦ ਪੂਰਾ ਹੋਇਆ ਸੀ ਕਿ ਜਦ ਬਾਲਮੀਕ ਨੇ ਆਕੇ ਭੋਜਨ ਪਾਇਆ। ਉਸ ਵਿਚ ਵਾਧਾ ਇਹ ਸੀ, ਕਿ ਉਸ ਨੇ ਮਿਠੇ ਖੱਟੇ ਸਲੂਣੇ ਆਦਿ ਹਰ ਕਿਸਮ ਦੇ ਭੋਜਨ ਇਕ ਥਾਂ ਇਕੱਠੇ ਕਰਕੇ ਖਾਲਏ ਸਨ । ਭਗਵਤ ਤੇ ਵਸਿਸ਼ਟ ਆਦਿ ਗੰਥਾਂ ਵਿੱਚ ਇਸ ਕਿਸਮ ਦੀਆਂ ਅਨੇਕਾਂ ਕਹਾਣੀਆਂ ਆਉਂਦੀਆਂ ਹਨ।।

ਏਸੇ ਤਰਾਂ ਵਧਦਿਆਂ ਵਧਦਿਆਂ ਹਿੰਦੂਆਂ ਵਿਚ ਇਕ ਅਜੇਹਾ ਘੋਰ ਪੰਥ ਨਿਕਲ ਪਿਆ ਸੀ, ਜੋ ਮੈਲਾ ਤਕ ਖਾ ਲੈਣਾ ਆਪਨਾ ਧਰਮ ਸਮਝਦਾ ਸੀ | ਪਰ ਸਤਿਗੁਰੂ ਨਾਨਕ ਜੀ ਡਾ ਪ੍ਰਚਾਰ ਇਹ ਸੀ, ਕਿ ਸੰਸਾਰ ਵਿਚ ਆਮ ਲੋਕਾਂ ਦੀ ਤਰਾਂ ਘਰ ਬਾਰੀ ਬੰਣਕੇ ਰਹੋ ਅਰਥਾਤ ਹਰ ਇਕ ਲਈ ਧਰਮ ਦਾ ਇਕੋ ਰਸਤਾ ਹੈ, ਕਿਸੇ ਤਰਾਂ ਭੀ ਅਪਣੀ ਭਗਤੀ ਤੇ ਨੇਕੀ ਦਾ ਜਾਨ ਬੁਝਕੇ ਇਸ਼ਤਿਹਾਰ ਦੇਣਾ ਪਾਪ ਹੈ । ਜਿਹਾ ਕਿ:-

"ਮੋਨਿ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਹੀ| ਤਟ ਤੀਰਥ ਸਬ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀਂ | ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ । ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ।।.......ਪੂਜਾ ਅਰਚਾ ਬੰਦਨ ਡੰਡਉਤ ਖਟੁ ਕਦਮ ਰਤੁ ਰਹਤਾ | ਹਉ ਹਉ ਕਰਤ ਬੰਧਨ ਮਹਿ