Page:Guru Granth Tey Panth.djvu/56

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

ਜਿਸਦਾ ਉਸਨੇ ਉੱਤਰ ਦਿਤ ਕਿ ਇਸਤਰਾਂ ਕਰਨ ਪਰ ਤੇਹਾਂ ਲੋਕਾਂ ਦੇ ਪਦਾਰਥ ਨਜ਼ਰੀ ਆਉਂਦੇ ਹਨ, ਜਦ ਉਸਨੇ ਫੇਰ ਅੱਖਾਂ ਮੀਟੀਆਂ ਗੁਰੂ ਜੀ ਨੇ ਮਰਦਾਨੇ ਪਾਸੋਂ ਠਾਕਰ ਚੁਕਾਕੇ ਉਸਦੇ ਪਿਛੇ ਰਖਵਾ ਦਿਤੇ, ਅੱਖਾਂ ਖੁਲਣ ਪਰ ਪੰਤਤ ਨੇ ਠਾਕਰ ਦੀ ਬਾਬਤ ਪੁਛਿਆ, ਸਤਿਗੁਰਾਂ ਨੇ ਹੱਸਕੇ ਆਖਿਆ ਕਿ ਜਦ ਸਾਹਮਣੇ ਹੋਈ ਚੋਰੀ ਦਾ ਪਤਾ ਨਹੀਂ ਫਿਰ ਤੇਹਾਂ ਲੋਕਾਂ ਦੇ ਪਦਾਰਥ ਕਿਸਤਰਾਂ ਦੇਖੇ ਜਾ ਸਕਦੇ ਹਨ ? ਇਸ ਭਾਵ ਦੇ ਹੋਰ ਭੀ ਸੇਕੜੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ | ਇਸਤੋਂ ਛੁਟ ਬਚਿਤ੍ਰ ਨਾਟਕ ਅਧਯਾਇ ੬, ਅਕਾਲ ਉਸਤਤਿ ਦੇ ਕੜਾਕੇਦਾਰ ਕਬਿੱਤ, ਤੇਤੀ ਸਵੱਯਾਂ ਵਿਚੋਂ ਬਹੁਤ ਸਾਰੇ ਸਵੱਯੇ, ਏਸੇਤਰਾਂ ਦਸਮ ਪਾਤਸ਼ਾਹ ਦੀ ਹੋਰ ਬਹੁਤ ਸਾਰੀ ਬਾਣੀ ਏਸੇ ਪ੍ਰਥਾਇ ਹੈ |

ਨਤੀਜਾ ਇਹ ਹੈ:-ਭੇਖ ਦਿਖਾਯੋ ਜਗਤ ਕੋ ਲੋਗਨ ਕੋ ਬਸਿਕੀਨ | ਅੰਤ ਕਾਲ ਕਤੀ ਕਟਿਯੋ ਬਾਸੁ ਨਰਕ ਮੋਂ ਲੀਨ' (ਬਚਿਤ ਨਾਟਕ ਅਧਯਾਇ ੬)

ਭਾਵੇਂ ਹੋਰ ਭੀ ਕਈ ਬਜ਼ੁਰਗਾਂ ਦੀ ਰਾਏ ਭੇਖ ਪਾਖੰਡ ਦੇ ਖਿਲਾਫ਼ ਰਹੀ ਹੈ ਪਰ ਉਨ੍ਹਾਂ ਦੇ ਪਿਛਲਗਾਂ ਨੂੰ ਆਖਰ ਕੋਈ ਨਾ ਕੋਈ ਸੂਰਤ ਬਨਾਉਣੀ ਹੀ ਪੈਂਦੀ ਸੀ, ਜੋ ਕਿ ਮੁੜ ਪਿਪੜਕੇ ਏਸੇ ਦਾਇਰੇ ਵਿਚ ਆ ਜਾਂਦੀ ਸੀ। ਗੁਰੂ ਸਾਹਿਬਾਨ ਨੇ ਸਿਖਾਂ ਨੂੰ ਭੇਖ ਅਤੇ ਦਿਖਾਵੇ ਤੇ ਭੀ ਬਚਾਉਣਾ ਸੀ, ਪਰ ਸੋਸਾਇਟੀ ਯਾ ਖਾਲਸਾ ਭਾਈਚਾਰੇ ਦੀ ਮਜ਼ਬੂਤੀ ਵਾਸਤੇ ਕਿਸੇ ਕਿਸਮ ਦੇ ਕੋਮੀ ਨਿਸ਼ਾਨ ਭੀ ਬਨਾਉਣੇ ਸਨ ਜਿਹਾ ਕਿ ਦਸਮ ਪਾਤਸ਼ਾਹ ਜੀ ਦੇ