Page:Guru Granth Tey Panth.djvu/57

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਹੁਕਮ ਅਨੁਸਾਰ ਪੰਜ ਕੱਕੇ ਧਾਰਨ ਕੀਤੇ ਗਏ, ਪਰ ਇਹ ਪੰਜ ਕਕਾਰ ਭੇਖ ਨਹੀਂ ਕਿਉਂਕਿ ਇਨਾਂ ਦਾ ਪੈਹਨਣਾ ਇਸਤ੍ਰੀ, ਪੁਰਸ਼, ਬਾਲਕ, ਬੁਢੇ, ਪ੍ਰਚਾਰਕ ਤੇ ਆਮ ਕਾਰੀ ਵਿਵਹਾਰੀ, ਹਰ ਰਬ ਤੇ ਅਮੀਰ ਸਿਖ ਲਈ ਇਕੋ ਜਿਹਾ ਹੈ . ਏਥੇ ਜਨੇਊ ਵਾਲਾ ਹਿਸਾਬ ਨਹੀਂ ਕਿ ਸ਼ੂਦਰਾਂ ਲਈ ਉਸਦੇ ਧਾਰਨ ਕਰਨ ਦਾ ਹੁਕਮ ਹੀ ਨ ਹੋਵੇ ਤੇ ਬ੍ਰਾਹਮਨ ਕਸ਼ੱਤਰੀਆਂ ਦਾ ਭੀ ਵਖੋ ਵਖਰੇ ਕਿਸਮ ਦਾ ਜਨੇਊ ਹੋਵੇ (ਬ੍ਰਾਹਮਣਾ ਲਈ ਕਪਾਹ ਦਾ, ਤੇ ਉਹ ਭੀ ਖਾਸ ਤਰੀਕੇ ਨਾਲ ਤਿੱਲੜਾ ਵਟਿਆ ਹੋਇਆ, ਕਸ਼ੱਤਰੀਆਂ ਲਈ ਸਣ ਦੇ ਡਰੇ ਦਾ, ਤੇ ਵੇਸ਼ਾਂ ਲਈ ਭੇਡ ਦੀ ਉੱਨ ਦਾ।

(ਮਨੂੰ ਅਧਯਾਏ ੨ ਸ਼ਲੋਕ ੪੪)

ਫੇਰ ਸਮਝ ਲਓ ਇਕ ਕੋਮ ਵਿਚੋਂ ਕਿਸੇ ਖਾਸ ਪਾਰਟੀ ਦਾ ਵਖਰਾ ਨਿਸ਼ਾਨ ਬਣ ਜਾਣਾ ਤੇ ਉਸ ਨਿਸ਼ਾਨ ਨੂੰ ਭਗਤੀ ਅਤੇ ਨੇਕੀ ਦੀ ਇਲਾਮਤ ਸਮਝ ਲੈਣਾ, ਆਮ ਲੋਕਾਂ ਨਾਲੋਂ ਵਖਰੀ ਕੁੜ ਮੀਸਣੀ ਜਹੀ ਸ਼ਕਲ ਬਣਾਕੇ ਰਖਣੀ, ਇਹ ਸਭ ਕੁਛ ਭੇਖ ਪਾਖੰਡ ਹੈ।

ਅੱਜ ਕੱਲ ਸਿੱਖ ਪੰਥ ਵਿਚ ਭੀ ਚਿੱਟੀਆਂ ਚਾਦਰਾਂ ਦੀ ਗਿਲਤੀ ਮਾਰਨ ਵਾਲੇ, ਪਜਾਮਾਂ ਨਾ ਪਾਉਣ ਵਾਲੇ ਯਾ ਲੰਮਿਆਂ ਚੋਲਿਆਂ ਉਪਰ ਕੰਬਲ ਰੱਖਣ ਵਾਲੇ ਸੱਜਨਾਂ ਦਾ ਇਕ ਖਾਸ ਟੋਲਾ ਜਿਹਾ ਬਣ ਰਿਹਾ ਹੈ | ਇਹ ਬੀ ਗੁਰ ਆਸ਼ੇ ਤੋਂ ਵਿਰੁਧ ਅਤੇ ਕੁਝ ਭੇਖ ਜਿਹਾ ਹੈ। ਇਕ ਕੋਟ ਪਜਾਮੇਂ ਪੈਹਨਣ ਵਾਲੇ ਨੂੰ ਕੋਈ ਸੱਜਨ ਸੰਤ ਨਹੀਂ ਆਖਦਾ ਭਾਵੇ ਉਹ ਕਿਤਨਾ ਭੀ ਨੇਕ ਕਿਉਂ ਨਾ ਹੋਵੇ, ਪਰ ਉਕਤ